Punjab
ਬਟਾਲਾ ਨੇੜੇ ਸਕੂਲ ਬੱਸ ਨੂੰ ਲੱਗੀ ਅੱਗ ਚ ਝੁਲਸੇ ਬੱਚਿਆ ਦਾ ਹਾਲ ਜਾਨਣ ਪਹੁਚੇ ਕਾਂਗਰਸੀ ਨੇਤਾ ਕੀਤੀ ਨਿਰਪੱਖ ਜਾਂਚ ਅਤੇ ਕੜੀ ਕਾਰਵਾਈ ਦੀ ਮੰਗ
ਬੀਤੇ ਕਲ ਬਟਾਲਾ ਦੇ ਨੇੜੇ ਪਿੰਡ ਬਿਜਲੀਵਾਲ ਚ ਰਾਹ ਚਲਦੇ ਇਕ ਨਿਜੀ ਸਕੂਲ ਬਸ ਕਿਸਾਨਾਂ ਵੱਲੋਂ ਨਾੜ ਨੂੰ ਲਗਾਈ ਅੱਗ ਦੀ ਲਪੇਟ ਚ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ।ਉਥੇ ਹੀ ਇਸ ਬੱਸ ਚ ਸਵਾਰ ਝੁਲਸੇ 7 ਬੱਚੇ ਜੋ ਵੱਖ ਵੱਖ ਹਸਪਤਾਲਾਂ ਚ ਜੇਰੇ ਇਲਾਜ ਹਨ ਉਹਨਾਂ ਦਾ ਹਾਲ ਜਾਨਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜ਼ਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਬਟਾਲਾ ਵਿਖੇ ਪਹੁਚੇ ਉਥੇ ਹੀ ਉਹਨਾਂ ਇਸ ਘਟਨਾ ਨੂੰ ਦੁਖਦਾਈ ਦੱਸਿਆ ਅਤੇ ਉਹਨਾਂ ਕਿਹਾ ਕਿ ਬੱਚੇ ਛੋਟੇ ਸਨ ਅਤੇ ਉਹਨਾਂ ਸਰਕਾਰ ਕੋਲੋਂ ਜਿਥੇ ਪੀੜਤ ਬੱਚਿਆ ਦੀ ਮਾਲੀ ਮਦਦ ਦੇਣ ਦੀ ਗੱਲ ਰੱਖੀ ਉਥੇ ਹੀ ਉਹਨਾਂ ਕਿਹਾ ਕਿ ਇਸ ਮਾਮਲੇ ਚ ਸਰਕਾਰ ਵਲੋਂ ਜੋ ਡੀਸੀ ਗੁਰਦਾਸਪੁਰ ਦੀ ਜਾਂਚ ਕਮੇਟੀ ਬਣਾਈ ਗਈ ਹੈ ਉਸ ਵਲੋਂ ਜਾਂਚ ਨਿਰਪੱਖ ਤੌਰ ਤੇ ਕੀਤੀ ਜਾਵੇ ਅਤੇ ਜਲਦ ਇਹ ਜਾਂਚ ਪੂਰੀ ਹੋਵੇ ਅਤੇ ਜੋ ਵੀ ਇਸ ਮਾਮਲੇ ਚ ਦੋਸ਼ੀ ਹੈ ਉਸ ਖਿਲਾਫ ਬਿਨਾ ਪੱਖਪਾਤ ਦੇ ਕਾਰਵਾਈ ਕੀਤੀ ਜਾਵੇ |
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਕਿ ਮੰਦਭਾਗੀ ਘਟਨਾ ਹੈ ਲੇਕਿਨ ਵੱਡਾ ਹਾਦਸਾ ਹੋਣੋ ਟੱਲ ਗਿਆ ਅਤੇ ਇਹਨਾਂ ਕਾਂਗਰਸੀਆਂ ਵਲੋਂ ਪੀੜਤ ਪਰਿਵਾਰਾਂ ਨਾਲ ਹਸਪਤਾਲ ਚ ਮੁਲਾਕਾਤ ਕੀਤੀ ਗਈ ਇਸ ਦੇ ਨਾਲ ਹੀ ਭਾਵੇ ਬੱਚਿਆਂ ਦੇ ਇਲਾਜ ਲਈ ਸਰਕਾਰ ਵਲੋਂ ਜਿੰਮੇਵਾਰੀ ਲਈ ਗਈ ਹੈ ਲੇਕਿਨ ਉਸਦੇ ਬਾਵਜੂਦ ਬਟਾਲਾ ਦੇ ਜਿਸ ਨਿਜੀ ਹਸਪਤਾਲ ਚ ਬੱਚੇ ਇਲਾਜ ਅਧੀਨ ਹੈ ਉਸ ਹਸਪਤਾਲ ਦੇ ਐਮਡੀ ਡਾਕਟਰ ਦੇ ਮੁਤਾਬਿਕ ਬੱਚੇ ਖ਼ਤਰੇ ਤੋਂ ਬਾਹਰ ਹਨ ਅਤੇ ਉਸ ਵਲੋਂ ਇਹ ਆਖਿਆ ਗਿਆ ਕਿ ਉਹਨਾਂ ਦੇ ਹਸਪਤਾਲ ਵਲੋਂ ਬੱਚਿਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ |