Punjab
ਗੁਰਦਾਸਪੁਰ ਵਿੱਚ ਇਕ ਖੋਖੇ ਨੂੰ ਢਾਉਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਖੋਖੇ ਨੂੰ ਬਚਾਉਣ ਲਈ ਵਿਧਾਇਕ ਪਾਹੜਾ ਨੇ ਸਾਰੀ ਰਾਤ ਖੋਖੇ ਦੇ ਬਾਹਰ ਦਿੱਤਾ ਪਹਿਰਾ
ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਗੁਰਦਾਸਪੁਰ ਸ਼ਹਿਰ ਦੇ ਹਰਦੋਛੰਨੀ ਰੋਡ ਤੇ ਸਥਿਤ ਇਕ ਖੋਖੇ ਦੇ ਮਾਲਕ ਖ਼ਿਲਾਫ਼ ਕੁਝ ਵਿਭਾਗਾਂ ਵੱਲੋਂ ਸ਼ੁਰੂ ਕੀਤੀ ਗਈ ਕਾਰਵਾਈ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਖੋਖੇ ਨੂੰ ਢਾਹੁਣ ਲਈ ਪ੍ਰਸਾਸ਼ਨ ਨੇ ਸਵੇਰੇ ਤੜਕੇ ਕਾਰਵਾਈ ਕਰਨੀ ਸੀ ਪਰ ਇਸ ਬਾਰੇ ਜਦੋ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਪਤਾ ਲਗਾ ਤਾਂ ਉਹ ਇਸ ਖੋਖੇ ਨੂੰ ਬਚਾਉਣ ਲਈ ਸਾਰੀ ਰਾਤ ਆਪਣੇ ਸਮਰਥਕਾਂ ਨਾਲ ਖੋਖੇ ਦੇ ਬਾਹਰ ਹੀ ਮੰਝਾ ਢਾਹ ਕੇ ਬੈਠੇ ਰਹੇ ਉਹਨਾਂ ਕਿਹਾ ਕਿ ਸਿਆਸੀ ਸ਼ਹਿ ਤੇ ਇਸ ਗਰੀਬ ਖੋਖੇ ਵਾਲੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਜੇਕਰ ਨਜਾਇਜ ਕਬਜੇ ਹਟਾਉਣੇ ਹਨ ਤਾਂ ਪੂਰੇ ਸ਼ਹਿਰ ਵਿਚੋਂ ਹਟਾਏ ਜਾਣ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੋਖੇ ਦੇ ਬਾਹਰ ਬੈਠੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਸਿਆਸੀ ਸ਼ਹਿ ਦੇ ਉੱਪਰ ਇਸ ਖੋਖੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਕੁਝ ਦਿਨ ਪਹਿਲਾਂ ਖੋਖੇ ਦਾ ਮੀਟਰ ਕੱਟ ਦਿੱਤਾ ਗਿਆ ਸੀ ਤੇ ਪ੍ਰਸ਼ਾਸਨ ਵੱਲੋਂ ਅੱਜ ਇਹ ਖੋਖਾ ਢਾਇਆ ਜਾਣਾ ਸੀ ਪਰ ਜਦੋ ਉਹਨਾਂ ਪਤਾ ਲਗਾ ਤਾਂ ਪੂਰੀ ਰਾਤ ਇਸ ਖੋਖੇ ਦੀ ਨਿਗਰਾਨੀ ਵਿੱਚ ਸੜਕ ਉਪਰ ਹੀ ਸੁੱਤੇ ਰਹੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਮੈਂ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿਆਂਗਾ ਜੇਕਰ ਪ੍ਰਸ਼ਾਸਨ ਧੱਕੇ ਨਾਲ ਇਹ ਖੋਖਾ ਚੁਕਦਾ ਹੈ ਤਾਂ ਅਸੀਂ ਧਰਨਾ ਲਗਾ ਕੇ ਚੱਕਾ ਜਾਮ ਕਰਾਂਗੇ ਜੇਕਰ ਉਸਤੋਂ ਬਾਅਦ ਗੁਰਦਾਸਪੁਰ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਹੈ ਤਾਂ ਉਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗੀ