Connect with us

Punjab

ਪੁੱਤ ਨੇ ਪਿਓ ਨਾਲ ਘਰੇਲੁ ਲੜਾਈ ਦੇ ਚਲਦੇ ਖੁਦ ਨੂੰ ਲਾਈ ਅੱਗ ਹਾਲਤ ਗੰਭੀਰ

Published

on

ਬਟਾਲਾ ਚ ਇਕ ਵਿਅਕਤੀ ਵਲੋਂ ਖੁਦ ਨੂੰ ਅੱਗ ਲਾ ਆਤਮਹੱਤਿਆ ਦੀ ਕੋਸ਼ਿਸ਼ ਕਰਨ ਦਾ ਮਾਮਲਾ ਆਇਆ ਸਾਮਣੇ ਉਥੇ ਹੀ ਪੀੜਤ ਨੂੰ ਉਸਦੇ ਪਰਿਵਾਰ ਵਲੋਂ ਸਿਵਲ ਹਸਪਤਾਲ ਬਟਾਲਾ ਚ ਦਾਖਿਲ ਕਰਵਾਇਆ ਗਿਆ ਜਿਥੇ ਹਸਪਤਾਲ ਪ੍ਰਸ਼ਾਸ਼ਨ ਵਲੋਂ ਹਾਲਤ ਗੰਭੀਰ ਹੋਣ ਦੇ ਚਲਦੇ ਉਕਤ ਵਿਅਕਤੀ ਨੂੰ ਅੰਮ੍ਰਿਤਸਰ ਹਸਪਤਾਲ ਚ ਰੈਫਰ ਕੀਤਾ ਗਿਆ ਹੈ | ਉਧਰ ਪਰਿਵਾਰ ਦਾ ਕਹਿਣਾ ਹੈ ਕਿ ਇਹ ਘਟਨਾ ਦੀ ਮੁਖ ਵਜਹ ਪਿਓ ਪੁੱਤ ਚ ਆਪਸੀ ਘਰੇਲੁ ਝਗੜਾ ਹੈ | 

ਬਟਾਲਾ ਦੇ ਸਿਵਲ ਹਸਪਤਾਲ ਚ ਝੁਲਸੇ ਹੋਈ ਹਾਲਤ ਚ ਇਲਾਜ ਲਈ ਭਰਤੀ ਕਰਵਾਏ ਗਏ ਮਾਡਲ ਟਾਊਨ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਬਾਰੇ ਸਰਕਾਰੀ ਡਾਕਟਰਾਂ ਦਾ ਕਹਿਣਾ ਹੈ ਕਿ ਉਸਦੀ ਹਾਲਤ ਚਿੰਤਾਜਨਕ ਹੈ ਅਤੇ ਜਿਥੇ ਉਹਨਾਂ ਵਲੋਂ ਇਲਾਜ ਲਈ ਉਕਤ ਨੂੰ ਦਾਖਿਲ ਕੀਤਾ ਗਿਆ ਹੈ ਅਤੇ ਹਾਲਤ ਗੰਭੀਰ ਹੋਣ ਦੇ ਚਲਦੇ ਪਹਿਲ ਦੇ ਅਧਾਰ ਤੇ ਇਲਾਜ ਕਰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ਉਥੇ ਹੀ ਜਖਮੀ ਹਾਲਤ ਚ ਦਾਖਿਲ ਜਸਵਿੰਦਰ ਸਿੰਘ ਦੀ ਪਤਨੀ ਨੇ ਆਪਣੇ ਸੁਹਰੇ ਤੇ ਆਰੋਪ ਲਗਾਏ ਅਤੇ ਉਸ ਮੁਤਾਬਿਕ ਕਿ ਪਿਓ ਪੁੱਤ ਦਾ ਆਪਸੀ ਝਗੜਾ ਹੋਣ ਦੇ ਚਲਦੇ ਜਸਵਿੰਦਰ ਵਲੋਂ ਖੁਦ ਨੂੰ ਅੱਗ ਲਾ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਧਰ ਦੂਸਰੇ ਪਾਸੇ ਜਖਮੀ ਨੌਜਵਾਨ ਜਸਵਿੰਦਰ ਦੇ ਪਿਤਾ ਜਗਦੀਸ਼ ਸਿੰਘ ਦਾ ਕਹਿਣਾ ਹੈ

ਕਿ ਉਸ ਦੇ ਦੋ ਪੁੱਤ ਹਨ ਅਤੇ ਉਸ ਵਲੋਂ ਜਸਵਿੰਦਰ ਨੂੰ ਪਹਿਲਾ ਹੀ ਫਾਰਗਤੀ ਦੇ ਦਿਤੀ ਗਈ ਹੈ ਕਿਉਕਿ ਉਹ ਉਸ ਦੇ ਕਹਿਣੇ ਤੋਂ ਬਾਹਰ ਸੀ ਅਤੇ ਉਸਦੇ ਬਾਵਜੂਦ ਉਹ ਅਤੇ ਉਸ ਦਾ ਪਰਿਵਾਰ ਉਸਦੇ ਘਰ ਚ ਹੀ ਰਹਿ ਰਿਹਾ ਹੈ ਅਤੇ ਅੱਜ ਵੀ ਉਹਨੇ ਝਗੜਾ ਕੀਤਾ ਤਾ ਜਦ ਖੁਦ ਨੂੰ ਅੱਗ ਲਗਾਈ ਤਾ ਉਸ ਵਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਉਸ ਕੋਸ਼ਿਸ਼ ਚ ਉਹ ਖੁਦ ਵੀ ਜਖਮੀ ਹੋਇਆ ਹੈ | ਸਿਵਲ ਹਸਪਤਾਲ ਬਟਾਲਾ ਦੇ ਸਰਕਾਰੀ ਡਾਕਟਰ ਦੇ ਮੁਤਾਬਿਕ ਉਹਨਾਂ ਵਲੋਂ ਜਿਥੇ ਪੀੜਤ ਦਾ ਇਲਾਜ ਕੀਤਾ ਜਾ ਰਿਹਾ ਹੈ ਉਥੇ ਹੀ ਸੰਬੰਧਤ ਪੁਲਿਸ ਥਾਣਾ ਚ ਇਸ ਮਾਮਲੇ ਬਾਰੇ ਜਾਣਕਾਰੀ ਦਿਤੀ ਜਾ ਚੁਕੀ ਹੈ |