Connect with us

Punjab

ਰਾਜ ਚੱਡਾ ਤੇ ਸਡਾਣਾ ਬ੍ਰਦਰਜ਼ ਵੱਲੋਂ ਪਾਠੀ ਤੇ ਕੀਰਤਨੀ ਸਿੰਘਾਂ ਦੇ ਬੱਚਿਆਂ ਲਈ ਚੈਕ ਸੌਂਪੇ ਯੰਗ ਖਾਲਸਾ ਮੈਰਾਥਨ ਦਾ ਪੋਸਟਰ ਜਾਰੀ

Published

on

ਪਟਿਆਲਾ: ਯੰਗ ਖਾਲਸਾ ਫਾਊਂਡੇਸ਼ਨ ਵੱਲੋਂ ਵੈਵਜ਼ ਗਰੁੱਪ ਦੇ ਐਮ.ਡੀ ਡਾਕਟਰ ਰਜਿੰਦਰ ਸਿੰਘ ਰਾਜੂ ਚੱਡਾ ਦਾ ਪਟਿਆਲਾ ਪਹੁੰਚਣ ਤੇ ਸਨਮਾਨ ਕੀਤਾ ਗਿਆ । ਡਾਕਟਰ ਪ੍ਰਭਲੀਨ ਸਿੰਘ ਪ੍ਰਬੰਧਕੀ ਅਫ਼ਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ  ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦੇ ਪ੍ਰਧਾਨ ਵੱਲੋਂ ਇਕ ਨਵੀਂ ਪਹਿਲ ਦੇ ਤਹਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਗੁਰੂ ਘਰ ਦੇ ਪਾਠੀ ਸਿੰਘ, ਗੁਰੂ ਘਰ ਦੇ ਕੀਰਤਨੀ ਸਿੰਘਾਂ ਦੇ ਬੱਚਿਆ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕਦੇ ਹੋਏ ਡਾਕਟਰ ਰਜਿੰਦਰ ਸਿੰਘ ਰਾਜੂ ਚੱਡਾ ਅਤੇ ਸਡਾਣਾ ਬ੍ਰਦਰਜ਼ ਵੱਲੋਂ ਪਰਿਵਾਰਾਂ ਨੂੰ ਚੈੱਕ ਦਿੱਤੇ ਗਏ ਅਤੇ ਯੰਗ ਖਾਲਸਾ ਮੈਰਾਥਨ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।

ਇਸ ਮੌਕੇ ਯੰਗ ਖਾਲਸਾ ਫਾਊਂਡੇਸ਼ਨ ਦੇ ਪ੍ਰਧਾਨ ਸਰਦਾਰ ਭਵਨਪੁਨੀਤ ਸਿੰਘ ਗੋਲੂ ਵੱਲੋਂ ਡਾਕਟਰ ਰਜਿੰਦਰ ਸਿੰਘ ਰਾਜੂ ਚੱਡਾ ਦਾ ਪਟਿਆਲਾ ਪਹੁੰਚਣ ਤੇ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਹਰਪ੍ਰੀਤ ਸਿੰਘ ਪੀ.ਟੀ.ਸੀ. ਨਿਊਜ਼ ਐਡੀਟਰ ,ਅਮਰਿੰਦਰ ਸਿੰਘ ਬਜਾਜ, ਯੰਗ ਖਾਲਸਾ ਫਾਊਂਡੇਸ਼ਨ ਦੇ ਸਲਾਹਕਾਰ ਗੁਰਮੀਤ ਸਿੰਘ ਸਡਾਣਾ, ਜਰਨਲ ਸਕੱਤਰ ਪਰਮਿੰਦਰਬੀਰ ਸਿੰਘ  ਵਾਇਸ ਪ੍ਰਧਾਨ  ਸੁਖਵਿੰਦਰ ਸਿੰਘ ਸੇਠੀ  ਖ਼ਜ਼ਾਨਚੀ ਸਮਾਰਟੀ ਜਸਲੀਨ ਸਿੰਘ  ਗੁਰਿੰਦਰ ਸਿੰਘ ਗੁਰਪ੍ਰੀਤ ਸਿੰਘ  ਇਕਬਾਲ ਸਿੰਘ ਸਡਾਣਾ  ਸਿਮਰਜੋਤ ਸਿੰਘ  ਗੁਰਤੇਜ ਸਿੰਘ ਸਿੱਧੂ  ਅਤੇ ਗੁਰਜੋਤ ਸਿੰਘ ਮੌਜੂਦ ਸਨ।