Punjab
ਏਜੇਂਟ ਤੋਂ ਦੁਖੀ ਨੌਜਵਾਨ ਨੇ ਨਿਗਲਿਆ ਜ਼ਹਿਰ ,ਆਤਮਹੱਤਿਆ ਤੋਂ ਪਹਿਲਾ ਵੀਡੀਓ ਬਣਾ ਕੇ ਖੋਲੇ ਰਾਜ਼, ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਚੌਂਕ ਵਿਚ ਰੱਖ ਕੇ ਕੀਤਾ ਪ੍ਰਦਰਸ਼ਨ।

ਏਜੇਂਟਾਂ ਦੀਆਂ ਧੱਕੇਸ਼ਾਹੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਤੋਂ ਸਾਮਣੇ ਆਇਆ ਜਿੱਥੋਂ ਦੇ ਗੁਰਸੇਵਕ ਸਿੰਘ ਜੋ ਕਿ ਉਮਰਪੂਰੇ ਦਾ ਰਹਿਣ ਵਾਲਾ ਹੈ, ਅੱਜ ਤੋਂ ਪੰਜ ਮਹੀਨੇ ਪਹਿਲਾ ਸਉਦੀ ਅਰਬ ਗਿਆ ਪਰ 4 ਮਹੀਨੇ ਬਾਅਦ ਕੰਮ ਨਾ ਮਿਲਣ ਕਰਕੇ ਵਾਪਿਸ ਆ ਗਿਆ। ਪਰ ਜਦੋਂ ਏਜੇਂਟ ਕੋਲੋਂ ਆਪਣੇ ਦਿੱਤੇ ਪੈਸੇ ਵਾਪਿਸ ਮੰਗਦਾ ਹੈ ਤਾ ਏਜੇਂਟ ਵਲੋਂ ਪੈਸੇ ਵਾਪਸ ਨਹੀਂ ਦਿੱਤੇ ਜਾਂਦੇ। ਜੱਗੇ ਜੱਟ ਦੇ ਧੋਖੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਦੋਸ਼ ਲਗਾਉਂਦੇ ਹਨ ਕਿ ਏਜੰਟ ਵੱਲੋਂ ਉਲਟਾ ਸਾਡੇ ਬੱਚਿਆਂ ਉੱਤੇ ਤੋੜ ਫੋੜ ਅਤੇ ਬਲਾਤਕਾਰ ਦੀ ਕੋਸ਼ਿਸ਼ ਦਾ ਪਰਚਾ ਦਰਜ ਕਰਵਾ ਦਿੱਤਾ ਜਾਂਦਾ ਹੈ ਜਿਸ ਅਧੀਨ ਇਕ ਲੜਕਾ ਜੇਲ ਵਿਚ ਹੈ | ਅੱਜ ਏਜੇਂਟ ਦੀ ਇਸ ਧੱਕੇਸ਼ਾਹੀ ਅਤੇ ਆਪਣੇ ਉਤੇ ਹੋਏ ਰੇਪ ਦੇ ਝੂਠੇ ਪਰਚੇ ਦੀ ਬੇਜਾਇਤੀ ਨੂੰ ਨਾ ਸਹਿੰਦੇ ਹੋਏ ਇਕ ਨੌਜਵਾਨ ਨੇ ਜ਼ਹਿਰ ਨਿਗਲ ਲਿਆ ਜੋ ਆਪਣੇ ਪਿੱਛੇ ਇੱਕ ਛੋਟੀ ਬੱਚੀ ਅਤੇ ਘਰਵਾਲੀ ਛੱਡ ਗਿਆ ਅਤੇ ਨਾਲ ਹੀ ਇਕ ਵੀਡੀਓ ਵੀ ਬਣਾ ਲਈ ਜਿਸ ਵਿੱਚ ਉਹ ਬਾਰ ਬਾਰ ਕਹਿ ਰਿਹਾ ਹੈ ਕਿ ਏਜੇਂਟ ਵਿਲਸਨ ਕਰਕੇ ਕੀ ਉਹ ਆਤਮ ਹੱਤਿਆ ਕਰ ਰਿਹਾ ਹੈ | ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ, ਅਸਿਸਟੈਂਟ ਦੇ ਸ਼ਿਕਾਰ ਨੌਜਵਾਨਾਂ ਅਤੇ ਇਲਾਕੇ ਦੇ ਲੋਕਾਂ ਨੇ ਮ੍ਰਿਤਿਕ ਦੇਹ ਨੂੰ ਬਟਾਲਾ ਦੇ ਗਾਂਧੀ ਚੌਕ ਰੱਖ ਕੀਤਾ ਪੁਲਿਸ ਖਿਲਾਫ ਰੋਸ਼ ਪ੍ਰਦਰਸ਼ਨ | ਪੁਲਿਸ ਕਰ ਰਹੀ ਹੈ ਬਿਆਨ ਦਰਜ ਅਤੇ ਕਰੇਗੀ ਕਾਰਵਾਈ
ਜਾਣਕਾਰੀ ਦਿੰਦਿਆਂ ਏਜੰਟ ਵੱਲੋਂ ਫਸਾਏ ਗਏ ਇਕ ਹੋਰ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਨੁਸ਼ਹਿਰੇ ਮਝਾ ਸਿੰਘ ਵਿਲਸਨ ਏਜੇਂਟ ਦਾ ਦਫਤਰ ਹੈ ਅਤੇ ਲੱਗਭਗ 35 ਦੇ ਕਰੀਬ ਨੌਜਵਾਨ ਹਨ ਜੋ ਕੰਮ ਨਾ ਮਿਲਣ ਕਰਕੇ ਵਾਪਿਸ ਆ ਗਏ ਹਨ ਅਤੇ ਹੁਣ ਏਜੇਂਟ ਇਹਨਾਂ ਦੇ ਪੈਸੇ ਵਾਪਿਸ ਨਹੀਂ ਕਰ ਰਿਹਾ ਅਤੇ ਕੁਝ ਸਮਾਂ ਪਹਿਲਾ ਜਦ ਇਕੱਠੇ ਹੋਕੇ ਇਸਦੇ ਦਫਤਰ ਗਏ ਸੀ ਤਾ ਇਸਨੇ ਸਾਡੇ ਬੱਚਿਆਂ ਉੱਤੇ ਰੇਪ ਦਾ ਝੂਠਾ ਪਰਚਾ ਦਰਜ ਕਰਵਾ ਕੇ ਉਹਨਾਂ ਨੂੰ ਜੇਲ ਭੇਜ ਦਿੱਤਾ ਮੇਰਾ ਖੁਦ ਦਾ ਵੀ ਬੱਚਾ ਜੇਲ ਵਿਚ ਹੈ | ਉਹਨਾਂ ਕਿਹਾ ਕਿ ਪੁਲਿਸ ਵਲੋਂ ਵੀ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਸ਼ਿਕਾਇਤ ਵੀ ਦਰਜ ਕਰਵਾਈ ਪੁਲਿਸ ਨੇ ਉਹ ਫਾੜ ਕੇ ਡਸਟਬਿਨ ਵਿੱਚ ਸੁੱਟ ਦਿੱਤੀ ਅਤੇ ਅੱਜ ਫਿਰ ਕਹਿ ਰਹੇ ਬਿਆਨ ਦਰਜ ਕਰਵਾਓ ਕਾਰਵਾਈ ਕਰਾਂਗੇ
ਲੀਲੁ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਇਕ ਹੋਰ ਨੌਜਵਾਨ ਦਾ ਪਿਤਾ
ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਮੌਕੇ ਉੱਤੇ ਪੁਹੰਚ ਕੇ ਪਰਿਵਾਰ ਨੂੰ ਕਿਹਾ ਕਿ ਉਹ ਆਪਣੇ ਬਿਆਨ ਦਰਜ ਕਰਵਾਉਣ ਤਾ ਅਸੀਂ ਉਹਨਾਂ ਉਤੇ ਬਣਦੀ ਕਾਰਵਾਈ ਕਰ ਸਕੀਏ |
ਦੂਜੇ ਪਾਸੇ ਮੌਕੇ ਉੱਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁਹੰਚੇ ਆਪ ਆਗੂ ਨੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਭਰੋਸਾ ਦਿੱਤਾ ਅਤੇ ਪੁਲਿਸ ਪ੍ਰਸਾਸ਼ਨ ਕੋਲੋਂ ਕਾਰਵਾਈ ਦੀ ਮੰਗ ਕੀਤੀ |