Uncategorized
ਪਿਆਜ਼ ਦੇ ਛਿਲਕਿਆਂ ਦੇ ਫਾਇਦੇ ਸੁਣ ਕੇ ਹੋ ਜਾਓਗੇ ਹੈਰਾਨ, ਇਸ ਤਰ੍ਹਾਂ ਕਰੋ ਇਸ ਦੀ ਵਰਤੋਂ, ਹੋਣਗੇ ਕਈ ਫ਼ਾਇਦੇ
ਜ਼ਿਆਦਾਤਰ ਲੋਕ ਪਿਆਜ਼ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ ਪਰ ਤੁਸੀਂ ਇਸ ਦੀ ਵਰਤੋਂ ਆਪਣੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਕਰ ਸਕਦੇ ਹੋ। ਜੀ ਹਾਂ, ਤੁਸੀਂ ਚਾਹ, ਸੂਪ, ਪੌਦਿਆਂ ਦੀ ਖਾਦ ਲਈ ਪਿਆਜ਼ ਦੇ ਛਿਲਕਿਆਂ ਦੀ ਵਰਤੋਂ ਕਰ ਸਕਦੇ ਹੋ।
ਪਿਆਜ਼ ਦੇ ਛਿਲਕਿਆਂ ‘ਚ ਵਿਟਾਮਿਨ-ਏ, ਸੀ, ਈ ਤੇ ਕਈ ਐਂਟੀਆਕਸੀਡੈਂਟ ਹੁੰਦੇ ਹਨ। ਅਜਿਹੀ ਸਥਿਤੀ ‘ਚ ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪਿਆਜ਼ ਦੇ ਛਿਲਕਿਆਂ ਦੀ ਵਰਤੋਂ ਕਿਵੇਂ ਕਰ ਸਕਦੇ ਹੋ? ਆਓ ਜਾਣਦੇ ਹਾਂ ਕਿ ਤੁਸੀਂ ਇਨ੍ਹਾਂ ਦੀ ਵਰਤੋਂ ਕਿਵੇਂ ਕਰ ਸਕਦੇ ਹੋ?
ਵਿਟਾਮਿਨ-ਏ ਨਾਲ ਭਰਪੂਰ ਪਿਆਜ਼ ਦੇ ਛਿਲਕੇ ਵਾਲੀ ਚਾਹ ਅੱਖਾਂ ਲਈ ਫ਼ਾਇਦੇਮੰਦ ਹੁੰਦੀ ਹੈ ਤੇ ਚਮੜੀ ਦੀ ਬਣਤਰ ਨੂੰ ਵੀ ਸੁਧਾਰਦੀ ਹੈ। ਇਸ ਦੇ ਲਈ ਗਰਮ ਪਾਣੀ ਕਰਦੇ ਸਮੇਂ ਉਸ ‘ਚ ਪਿਆਜ਼ ਦੇ ਛਿਲਕੇ, ਚੀਨੀ ਤੇ ਚਾਹ ਪੱਤੀ ਮਿਲਾ ਲਓ। ਇਸ ਤੋਂ ਬਾਅਦ ਤੁਸੀਂ ਇਸ ਨੂੰ ਛਾਣ ਕੇ ਪੀ ਸਕਦੇ ਹੋ। ਇਸ ਦਾ ਸਵਾਦ ਥੋੜ੍ਹਾ ਅਜੀਬ ਲੱਗੇਗਾ ਪਰ ਇਹ ਤੁਹਾਡੀਆਂ ਅੱਖਾਂ ਲਈ ਬਹੁਤ ਫ਼ਾਇਦੇਮੰਦ ਰਹੇਗਾ।
ਵਿਟਾਮਿਨ-ਸੀ ਨਾਲ ਭਰਪੂਰ ਹੋਣ ਕਾਰਨ ਇਹ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਨੂੰ ਰੋਕਣ ‘ਚ ਵੀ ਮਦਦ ਕਰਦਾ ਹੈ ਤੇ ਇਮਿਊਨਿਟੀ ਵੀ ਵਧਾਉਂਦਾ ਹੈ।
ਪਿਆਜ਼ ਦੇ ਛਿਲਕਿਆਂ ਨੂੰ ਪਾਣੀ ‘ਚ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਫਿਰ ਇਸ ਨੂੰ ਛਾਣ ਕੇ ਗਰਮਾ-ਗਰਮ ਪੀਓ। ਅਜਿਹਾ ਕਰਨ ਨਾਲ ਦਿਲ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਦੱਸ ਦੇਈਏ ਕਿ ਪਿਆਜ਼ ਦੇ ਛਿਲਕਿਆਂ ‘ਚ ਵਿਟਾਮਿਨ-ਈ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਤੁਹਾਡੀ ਚਮੜੀ ਤੇ ਦਿਲ ਦੀ ਸਿਹਤ ਲਈ ਵੀ ਚੰਗਾ ਹੈ।
ਪਿਆਜ਼ ਦੇ ਛਿਲਕੇ ਦੀ ਚਾਹ, ਐਂਟੀਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ, ਇਮਿਊਨਿਟੀ ਤੇ ਚਮੜੀ ਲਈ ਬਹੁਤ ਫ਼ਾਇਦੇਮੰਦ ਹੈ। ਇਸ ਦੇ ਲਈ ਤੁਸੀਂ ਪਿਆਜ਼ ਦੇ ਛਿਲਕਿਆਂ ਨੂੰ ਪਾਣੀ ‘ਚ ਪਾ ਕੇ ਉਬਾਲ ਸਕਦੇ ਹੋ, ਉਸ ਤੋਂ ਬਾਅਦ ਇਸ ਨੂੰ ਛਾਣ ਕੇ ਪੀ ਸਕਦੇ ਹੋ। ਤੁਸੀਂ ਇਸ ਦਾ ਰੋਜ਼ਾਨਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵਾਲਾਂ ਨੂੰ ਧੋਣ ਤੋਂ ਪਹਿਲਾਂ ਪਿਆਜ਼ ਦੇ ਛਿਲਕਿਆਂ ਨੂੰ ਪਾਣੀ ‘ਚ ਪਾਓ। ਇਕ ਘੰਟੇ ਬਾਅਦ ਇਸ ਪਾਣੀ ਨਾਲ ਵਾਲਾਂ ਨੂੰ ਧੋ ਲਓ। ਅਜਿਹਾ ਕਰਨ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਖ਼ਤਮ ਹੋ ਜਾਂਦੀ ਹੈ।