Connect with us

Punjab

ਕੇਂਦਰ ਵਲੋਂ ਪੈਟਰੋਲ ਡੀਜ਼ਲ ਦੇ ਟੈਕਸ ਘਟਾਉਣ ਨਾਲ ਲੋਕਾਂ ਨੂੰ ਰਾਹਤ – ਆਪ ਐਮਐਲਏ ਅਮਨਸ਼ੇਰ ਸਿੰਘ ਸ਼ੇਰੀ ਕਲਸੀ

Published

on

ਕੇਂਦਰ ਸਰਕਾਰ ਵਲੋਂ ਬੀਤੇ ਕਲ ਪੈਟਰੋਲ ਡੀਜ਼ਲ ਦੇ ਭਾਅ ਘਟਾਉਣ ਦੇ ਕੀਤੇ ਐਲਾਨ ਨੂੰ ਲੈਕੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਆਪ ਦੇ ਐਮਐਲਏ ਅਮਨ ਸ਼ੇਰ ਸਿੰਘ ਕਲਸੀ ਦਾ ਕਹਿਣਾ ਹੈ ਕਿ ਇਹ ਇਕ ਚੰਗਾ ਐਲਾਨ ਹੈ ਪੈਟਰੋਲ ਡੀਜ਼ਲ ਦੇ ਰੇਟ ਘੱਟ ਹੋਣ ਨਾਲ ਸਿਧੇ ਤੌਰ ਤੇ ਹਰ ਵਰਗ ਦੇ ਲੋਕਾਂ ਨੂੰ ਰਾਹਤ ਹੋਵੇਗੀ ਉਥੇ ਹੀ ਕਿ ਪੰਜਾਬ ਸਰਕਾਰ ਵੀ ਆਪਣਾ ਟੈਕਸ ਘੱਟ ਕਰੇ ਦੇ ਸਵਾਲ ਤੇ ਐਮਐਲਏ ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਤਾ ਖਜਾਨਾ ਖਾਲੀ ਹੀ ਨਹੀਂ ਬਲਕਿ ਪੋਚਾ ਮਾਰਕੇ ਗਈ ਹੈ ਅਤੇ ਉਹਨਾਂ ਦੀ ਸਰਕਾਰ ਫਿਲਹਾਲ ਖਜਾਨਾ ਭਰਨ ਤੇ ਲੱਗੀ ਹੈ | ਉਥੇ ਹੀ ਐਮਐਲਏ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਵਲੋਂ ਬਟਾਲਾ ਚ ਇਕ ਪਾਰਕ ਚ ਅੱਜ ਸਵੇਰੇ ਸੈਰ ਕਰ ਰਹੇ ਬਟਾਲਾ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਬਟਾਲਾ ਹਲਕੇ ਚ ਲੋਕਾਂ ਦੀਆ ਮੁਸ਼ਕਿਲਾਂ ਬਾਰੇ ਜਿਥੇ ਵਿਚਾਰ ਚਰਚਾ ਕੀਤੀ ਉਥੇ ਹੀ ਉਹਨਾਂ ਕਿਹਾ ਕਿ ਬਟਾਲਾ ਦੀ ਇਕ ਮੁਖ ਪਾਰਕ ਚ ਲੋਕਾਂ ਦੀ ਮੰਗ ਤੇ ਉਹਨਾਂ ਵਲੋਂ ਕਰੀਬ ਇਕ ਲੱਖ ਰੁਪਏ ਖਰਚ ਕਰ ਬੱਚਿਆਂ ਦੇ ਖੇਡਣ ਲਈ ਝੂਲੇ ਲਾਏ ਜਾ ਰਹੇ ਹਨ |