Punjab
ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲਾ ਨਗਰ ਨਿਗਮ ਦਫਤਰ ਦੇ ਬਾਹਰ ਕੀਤਾ ਗਿਆ ਧਰਨਾ ਪ੍ਰਦਰਸ਼ਨ

ਬਟਾਲਾ ਨਗਰ ਨਿਗਮ ਤਹਿਤ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਵੱਲੋਂ ਅੱਜ ਆਪਣੀਆਂ ਮੰਗਾ ਨੂੰ ਲੈਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸ਼ਨ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਧਰਨੇ ਤੇ ਬੈਠੇ ਇਹਨਾਂ ਕੱਚੇ ਮੁਲਾਜ਼ਮਾਂ ਨੇ ਕਿਹਾ ਕੀ ਉਹ ਲੰਬੇ ਸਮੇ ਤੋਂ ਠੇਕੇਦਾਰੀ ਪ੍ਰਣਾਲੀ ਤਹਿਤ ਨੌਕਰੀਆਂ ਕਰ ਰਹੇ ਹਨ ਅਤੇ ਉਹਨਾਂ ਦੀ ਜੋ ਮੁਖ ਮੰਗ ਹੈ ਕਿ ਸਰਕਾਰ ਉਹਨਾਂ ਨੂੰ ਸਿੱਧੇ ਤੌਰ ਤੇ ਭਰਤੀ ਕਰੇ ਉਸ ਨੂੰ ਲੈ ਪੰਜਾਬ ਸਰਕਾਰ ਅਤੇ ਨਗਰ ਨਿਗਮ ਸੰਜੀਦਾ ਨਹੀਂ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਚ ਇਹ ਵੀ ਰੋਸ ਹੈ ਕਿ ਜਿਸ ਦਿਨ ਦੀ ਪੰਜਾਬ ਚ ਆਪ ਦੀ ਸਰਕਾਰ ਬਣੀ ਹੈ
ਉਸ ਦਿਨ ਤੋਂ ਉਹਨਾਂ ਨੂੰ ਕੋਈ ਵੇਤਨ ਨਹੀਂ ਮਿਲ ਰਿਹਾ ਹੈ ਅਤੇ ਉਹਨਾਂ ਦਾ ਘਰ ਖਰਚ ਵੀ ਬਹੁਤ ਮੁਸ਼ਕਿਲ ਹੋ ਚੁਕਾ ਹੈ ਅਤੇ ਉਹਨਾਂ ਸਰਕਾਰ ਤੋਂ ਅਪੀਲ ਕੀਤੀ ਕਿ ਉਹਨਾਂ ਦੀਆ ਮੰਗਾਂ ਵੱਲ ਸਰਕਾਰ ਧਿਆਨ ਦੇ ਜੇਕਰ ਉਹਨਾਂ ਦੀਆ ਮੰਗਾ ਪੁਰੀਆ ਨਾ ਹੋਇਆ ਤਾ ਆਉਣ ਵਾਲੇ ਸਮੇ ਚ ਉਹ ਪੂਰਨ ਤੌਰ ਤੇ ਕੰਮਕਾਜ਼ ਬੰਦ ਕਰ ਹੜਤਾਲ ਤੇ ਜਾਣਗੇ |
ਉਧਰ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਦਾ ਕਹਿਣਾ ਸੀ ਕਿ ਜੋ ਇਹਨਾਂ ਸਫਾਈ ਸੇਵਕਾਂ ਦੀਆ ਮੰਗਾ ਹਨ ਉਹਨਾਂ ਸੰਬੰਧੀ ਸਫਾਈ ਸੇਵਕ ਪੰਜਾਬ ਯੂਨੀਅਨ ਦੀ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨਾਲ 27 ਮਈ ਨੂੰ ਚੰਡੀਗੜ੍ਹ ਚ ਮੀਟਿੰਗ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਵੇਤਨ ਨਾ ਮਿਲਣ ਦਾ ਮਾਮਲਾ ਹੈ ਉਸ ਦਾ ਆਉਣ ਵਾਲੇ ਕੁਝ ਦਿਨਾਂ ਚ ਹੱਲ ਕੱਢ ਲਿਆ ਜਾਵੇਗਾ ਅਤੇ ਜਲਦ ਇਹਨਾਂ ਸਫਾਈ ਕਰਮਚਾਰੀਆਂ ਨੂੰ ਬਕਾਇਆ ਵੇਤਨ ਜਾਰੀ ਕੀਤਾ ਜਾਵੇਗਾ |