Punjab
ਮੁੱਖ ਮੰਤਰੀ ਨੇ ਆਪਣੇ ਹੀ ਮੰਤਰੀ ਨੂੰ ਹਟਾ ਉਸਤੇ ਕਾਰਵਾਈ ਕਰ ਇਕ ਮਿਸਾਲ ਕਾਇਮ ਕੀਤੀ ਹੈ -ਆਪ ਆਗੂ ਗੁਰਦੀਪ ਸਿੰਘ ਰੰਧਾਵਾ

ਪੰਜਾਬ ਦੇ ਮੁੱਖ ਮੰਤਰੀ ਵਲੋਂ ਅੱਜ ਪੰਜਾਬ ਦੇ ਮੰਤਰੀ ਵਿਜੈ ਸਿੰਗਲਾ ਤੇ ਕੀਤੀ ਕੜੀ ਕਾਰਵਾਈ ਦੀ ਪ੍ਰਸ਼ੰਸ਼ਾ ਕਰ ਰਹੇ ਹਨ ਆਪ ਆਗੂ ਡੇਰਾ ਬਾਬਾ ਨਾਨਕ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਮਿਸਾਲ ਕਾਇਮ ਕੀਤੀ ਹੈ ਮੰਤਰੀ ਖਿਲਾਫ ਕਾਰਵਾਈ ਕਰ ਉਥੇ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਪਹਿਲਾ ਹੀ ਆਖ ਚੁਕੀ ਹੈ ਕਿ ਪੰਜਾਬ ਚ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਅਤੇ ਇਹ ਕਾਰਵਾਈ ਕਰ ਉਹਨਾਂ ਇਕ ਵੱਡਾ ਕੰਮ ਕੀਤਾ ਹੈ ਅਤੇ ਇਹ ਸ਼ਲਾਘਾਯੁਗ ਹੈ |
ਇਸ ਦੇ ਨਾਲ ਹੀ ਆਪ ਆਗੂ ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਜੋ ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਦਾ ਐਲਾਨ ਕੀਤਾ ਹੈ ਉਸਦੇ ਤਹਿਤ ਉਹਨਾਂ ਡੇਰਾ ਬਾਬਾ ਨਾਨਕ ਤੋਂ ਆਪਣੇ ਹੀ ਪਿੰਡ ਸ਼ਾਹਪੁਰ ਜਾਜਨ ਤੋਂ ਸ਼ੁਰੂਆਤ ਕੀਤੀ ਹੈ ਅਤੇ ਪਹਿਲਾ ਆਪਣੇ ਪਿੰਡ ਤੋਂ ਸਹੀ ਕਰ ਉਹ ਪੂਰੇ ਹਲਕੇ ਚ ਲੋਕਾਂ ਨੂੰ ਅਪੀਲ ਕਰ ਪੰਚਾਇਤ ਦੇ ਕਬਜ਼ੇ ਹਟਾਉਣਗੇ |