Punjab
ਜਮਾਨਤ ਤੇ ਬਾਹਰ ਆਏ ਨਸ਼ੇੜੀ ਚੋਰ ਨੂੰ ਫੜਾਇਆ ਉਸਦੀ ਹੀ ਘਰਵਾਲੀ ਨੇ,,,ਇਲਾਕੇ ਦੇ ਲੋਕਾਂ ਨੇ ਕੀਤੀ ਨਸ਼ੇੜੀ ਚੋਰ ਦੀ ਸੇਵਾ

ਮਾਮਲਾ ਬਟਾਲਾ ਦੇ ਇਲਾਕੇ ਸ਼ੁਕਰਪੁਰਾ ਤੋਂ ਸਾਮਣੇ ਆਇਆ ਜਿੱਥੇ ਜਮਾਨਤ ਤੇ ਬਾਹਰ ਆਏ ਨਸ਼ੇੜੀ ਚੋਰ ਵਲੋਂ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਇਨਜਾਮ ਦਿੱਤਾ ਜਾ ਰਿਹਾ ਸੀ ਇਲਾਕੇ ਦੇ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਸੀ ਜਿਸਨੂੰ ਉਸਦੀ ਘਰਵਾਲੀ ਦੀ ਮਦਦ ਨਾਲ ਅੱਜ ਦੇਰ ਰਾਤ ਇਲਾਕੇ ਦੇ ਲੋਕਾਂ ਵੱਲੋਂ ਫੜਿਆ ਗਿਆ ਅਤੇ ਉਸ ਚੋਰ ਦੀ ਪਹਿਲਾਂ ਰੱਜ ਕੇ ਸੇਵਾ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕੀਤਾ |
ਬੀਤੇ ਕੁਝ ਦਿਨ ਪਹਿਲਾਂ ਆਪਣੇ ਹੀ ਇਲਾਕੇ ਦੇ ਅਪਾਹਿਜ ਆਟੋ ਚਾਲਕ ਦੇ ਆਟੋ ਦੀ ਬੈਟਰੀ ਇਸ ਚੋਰ ਵੱਲੋ ਲਾਕੇ 400 ਰੁਪਏ ਵਿੱਚ ਗਹਿਣੇ ਪਾ ਦਿੱਤੀ ਜਾਂਦੀ ਹੈ ਤਾਂ ਜੋ ਆਪਣਾ ਨਸ਼ਾ ਪੁਰਾ ਕਰ ਸਕੇ ਪਰ ਸੀਸੀਟੀਵੀ ਫੁਟੇਜ ਤੋਂ ਜਦ ਇਸਦਾ ਪਤਾ ਲੱਗਦਾ ਹੈ ਤਾਂ ਉਸਦੀ ਘਰਵਾਲੀ ਅਪਾਹਿਜ ਨੂੰ ਹੋਂਸਲਾ ਦਿੰਦੀ ਹੈ ਅਤੇ ਆਪਣੇ ਨਸ਼ੇੜੀ ਚੋਰ ਘਰਵਾਲੇ ਨੂੰ ਖੁੱਦ ਇਲਾਕੇ ਦੇ ਲੋਕਾਂ ਨੂੰ ਦੇਰ ਰਾਤ ਘਰ ਆਉਣ ਤੇ ਫੜਾ ਦਿੰਦੀ ਹੈ ਪਰ ਪੁਲਿਸ ਪ੍ਰਸ਼ਾਸ਼ਨ ਨੇ ਉਸ ਅਪਾਹਿਜ ਦਾ ਕੋਈ ਸਾਥ ਨਹੀਂ ਦਿੱਤਾ ਕਿਉਕਿ ਉਸ ਵਲੋਂ ਸ਼ਿਕਾਇਤ ਵੀ ਪੁਲਿਸ ਨੂੰ ਦਰਜ ਕਰਵਾਈ ਸੀਸੀਟੀਵੀ ਫੁਟੇਜ ਵੀ ਦਿੱਤੀ ਪਰ ਪੁਲਿਸ ਨੇ ਟਾਲ ਮਟੋਲ ਹੀ ਕੀਤੀ |
ਜਮਾਨਤ ਤੇ ਬਾਹਰ ਆਏ ਨਸ਼ੇੜੀ ਚੋਰ ਦੀ ਘਰਵਾਲੀ ਨੇ ਦੱਸਿਆ ਕਿ ਉਹ ਵੀ ਬੁਹਤ ਪਰੇਸ਼ਾਨ ਹੈ ਪਹਿਲਾ ਵੀ ਚੋਰੀ ਦੇ ਕੇਸ ਵਿੱਚ 3 ਸਾਲ ਸਜਾ ਕੱਟ ਕੇ ਤੇ ਹੁਣ ਜਮਾਨਤ ਤੇ ਬਾਹਰ ਆਕੇ ਨਸ਼ੇ ਦੀ ਪੂਰਤੀ ਲਈ ਸਵੇਰੇ 3 ਵਜੇ ਘਰੋਂ ਨਿਕਲਦਾ ਹੈ ਚੋਰੀ ਕਰਨ ਅਤੇ ਘਰ ਦਾ ਵੀ ਸਾਰਾ ਸਾਮਾਨ ਇਸ ਵਲੋ ਵੇਚ ਦਿੱਤਾ ਗਿਆ ਹੈ ਬੱਚਿਆਂ ਦੇ ਕਪੜੇ ਤੱਕ ਵੇਚ ਦਿੱਤੇ ਗਏ ਹਨ | ਉਸਨੇ ਦੱਸਿਆ ਕਿ ਇਸਦੇ ਘਰਦਿਆਂ ਨੇ ਇਸਨੂੰ ਬੇਦਖਲ ਕੀਤਾ ਹੋਇਆ ਹੈ ਪਰ ਫਿਰ ਜਮਾਨਤ ਕਰਵਾਕੇ ਮੇਰੇ ਕੋਲ ਭੇਜ ਦਿੱਤਾ ਹੈ ਅਤੇ ਮੇਰੇ ਉਟੀ ਤਰਾਂ ਤਰਾਂ ਦੇ ਗੰਦੇ ਇਲਜਾਮ ਲਾਉਂਦਾ ਹੈ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਤਿੰਨਾਂ ਬੱਚਿਆਂ ਨਾਲ ਗੁਜਾਰਾ ਕਰ ਰਹੀ ਹੈ | ਪੁਲਿਸ ਪ੍ਰਸ਼ਾਸ਼ਨ ਕੋਲੋ ਮੰਗ ਕਰਦੀ ਹਾਂ ਇਸਨੂੰ ਫਿਰ ਤੋਂ ਜੇਲ ਭੇਜ ਦਵੋ ਤਾਂ ਜੋ ਅਸੀਂ ਤਾਂ ਸਹੀ ਢੰਗ ਨਾਲ ਰਹਿ ਸਕੀਏ |
ਅਪਾਹਿਜ ਆਟੋ ਚਾਲਕ ਨੇ ਦੱਸਿਆ ਕਿ ਇਸ ਵਲੋਂ ਪਹਿਲਾ ਵੀ ਮੇਰੇ ਆਟੋ ਵਿੱਚੋ ਤਿੰਨ ਚਾਰ ਵਾਰ ਬੈਟਰੀ ਚੋਰੀ ਕੀਤੀ ਗਈ ਸੀ ਜਿਸ ਕਰਕੇ ਮੈਂ ਘਰ ਨਹੀਂ ਆਟੋ ਵਿੱਚ ਸੌਣ ਨੂੰ ਮਜਬੂਰ ਸੀ ਅਤੇ ਹੁਣ ਫਿਰ ਤਿੰਨ ਦਿਨ ਪਹਿਲਾਂ ਆਟੋ ਵਿੱਚੋ ਬੈਟਰੀ ਚੋਰੀ ਕਰਕੇ 400 ਰੁਪਏ ਵਿੱਚ ਗਹਿਣੇ ਪਾ ਦਿੱਤੀ ਜੋ ਉਸਨੇ ਸਾਰੇ ਮੁਹੱਲੇ ਵਾਲਿਆਂ ਦੇ ਸਾਮ੍ਹਣੇ ਮੰਨਿਆ ਹੈ | ਉਸਨੇ ਦੱਸਿਆ ਕਿ ਇਸਦੀ ਸ਼ਿਕਾਇਤ ਵੀ ਪੁਲਿਸ ਨੂੰ ਸੀਸੀਟੀਵੀ ਸਮੇਤ ਦਿੱਤੀ ਹੋਈ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਉਸਦੀ ਘਰਵਾਲੀ ਨੇ ਹੀ ਦੁੱਖੀ ਹੋਕੇ ਅਤੇ ਮੇਰੇ ਉੱਤੇ ਤਰਸ ਕਰਦੇ ਹੋਏ ਆਪਣੇ ਨਸ਼ੇੜੀ ਪਤੀ ਚੋਰ ਨੂੰ ਫੜਾ ਦਿੱਤਾ ਹੈ ਜੋ ਅਸੀਂ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਪੁਲਿਸ ਕੋਲੋ ਇਨਸਾਫ ਦੀ ਮੰਗ ਕਰਦੇ ਹਾਂ