Punjab
ਕਣਕ ਦੀ ਨਾੜ ਨੂੰ ਜਾਣਬੁਝ ਕੇ ਅੱਗ ਲਾਉਣ ਵਾਲੇ ਕਿਸਾਨਾਂ ਤੇ ਕੀਤੀ ਜਾ ਰਹੀ ਹੈ ਕੜੀ ਕਾਨੂੰਨੀ ਕਾਰਵਾਈ – ਡੀਸੀ ਗੁਰਦਾਸਪੁਰ

ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਦੇ ਆਦੇਸ਼ਾ ਤੇ ਪ੍ਰਸ਼ਾਸ਼ਨ ਦੇ ਅਧਕਾਰੀ ਪੱਬਾਂ ਭਾਰ ਹਨ ਉਥੇ ਹੀ ਇਸੇ ਦੇ ਤਹਿਤ ਗੁਰਦਾਸਪੁਰ ਦੇ ਡੀ ਸੀ ਮੋਹੰਮਦ ਇਸ਼ਫਾਕ ਵਲੋਂ ਲਗਾਤਾਰ ਵੱਖ ਵੱਖ ਪਿੰਡਾਂ ਚ ਪਹੁਚ ਕਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ” ਪਾਣੀ ਅਤੇ ਪਰਿਵਾਰ ਦੇ ਰਾਖੇ ” ਬਣਨ ਦਾ ਸੰਦੇਸ਼ ਦਿਤਾ ਜਾ ਰਿਹਾ ਹੈ ਅਤੇ ਡੀਸੀ ਗੁਰਦਾਸਪੁਰ ਦਾ ਕਹਿਣਾ ਹੈ
ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਜਿਲਾ ਗੁਰਦਾਸਪੁਰ ਚ ਸਿੱਧੀ ਬਿਜਾਈ ਦਾ ਇਕ ਵੱਡਾ ਟੀਚਾ ਤਹਿ ਕੀਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਣਕ ਦੀ ਫ਼ਸਲ ਦੀ ਨਾੜ ਨੂੰ ਅੱਗ ਲਾਉਣ ਵਾਲੇ ਉਹਨਾਂ ਕਿਸਾਨਾਂ ਖਿਲਾਫ ਕੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਹਨਾਂ ਦੀ ਵਜਹ ਨਾਲ ਸਕੂਲ ਬਸ ਦਾ ਹਾਦਸਾ ਹੋਇਆ ਸੀ ਅਤੇ ਜਾ ਫਿਰ ਹੋਰ ਹਾਦਸੇ ਹੋਏ ਸਨ ਅਤੇ ਉਹਨਾਂ ਕਿਹਾ ਕਿ ਉਹਨਾਂ ਕਿਸਾਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਜਿਹਨਾਂ ਦੀ ਵਜਹ ਨਾਲ ਬੱਚਿਆਂ ਦੀ ਜਾਨ ਦਾ ਖ਼ਤਰਾ ਬਣਾਇਆ ਸੀ |