Connect with us

Punjab

ਮੀਤ ਹੇਅਰ ਵੱਲੋਂ ਡਾਃ ਸੁਲਤਾਨਾ ਬੇਗਮ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ

Published

on

ਚੰਡੀਗੜ੍ਹ: ਪੰਜਾਬੀ ਤੇ ਉਰਦੂ ਲੇਖਿਕਾ ਡਾਃ ਸੁਲਤਾਨਾ ਬੇਗਮ ਦੇ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਡਾਃ ਸੁਲਤਾਨਾ ਬੇਗਮ ਸਾਹਿੱਤ, ਸੱਭਿਆਚਾਰ ਤੇ ਧਰਮ ਨਿਰਪੱਖਤਾ ਦਾ ਮੁਜੱਸਮਾ ਸੀ। 

ਡਾਃ ਸੁਲਤਾਨਾ ਬੇਗਮ ਨੂੰ ਕੁਝ ਦਿਨ ਪਹਿਲਾਂ ਹੀ ਗੰਭੀਰ ਬੀਮਾਰੀ ਨੇ ਘੇਰ ਲਿਆ ਸੀ ਜੋ ਬੀਤੀ ਰਾਤ ਜਾਨ ਲੇਵਾ ਸਾਬਤ ਹੋਈ।

ਡਾਃ ਸੁਲਤਾਨਾ ਬੇਗਮ ਦੇ ਮਹੱਤਵਪੂਰਨ ਕਾਵਿ ਸੰਗ੍ਰਹਿ ਗੁਲਜ਼ਾਰਾਂ ਤੇ ਬਹਾਰਾਂ ਸਨ ਜਦ ਕਿ ਵਾਰਤਕ ਪੁਸਤਕ ਸ਼ਗੂਫ਼ੇ ਉਸ ਦੀ ਚਰਚਿਤ ਪੁਸਤਕ ਹੈ। ਕਤਰਾ ਕਤਰਾ ਜ਼ਿੰਦਗੀ ਉਸ ਦੀ ਸਵੈ ਜੀਵਨੀ ਸੀ।

ਮੀਤ ਹੇਅਰ ਨੇ ਕਿਹਾ ਕਿ ਸੁਲਤਾਨਾ ਬੇਗਮ ਦੇ ਤੁਰ ਜਾਣ ਨਾਲ ਸਾਹਿਤ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।