Punjab
ਸਿੱਧੂ ਮੁਸੇਵਾਲੇ ਦੀ ਸ਼ਰਾਂਧਜਲੀ ਵਜੋਂ ਬਟਾਲਾ ਚ ਕੈਂਡਲ ਮਾਰਚ

ਪੰਜਾਬ ਦੇ ਲੋਕਾਂ ਵਿੱਚ ਅਪਣੇ ਗੀਤਾ ਦੇ ਰਾਹੀ ਦਿਲਾਂ ਵਿੱਚ ਰਾਜ ਕਰਨ ਵਾਲੇ ਸਿੱਧੂ ਮੁਸੇਵਾਲੇ ਨੂੰ ਸ਼ਰਧਾਂਜਲੀ ਦੇਣ ਲਈ ਬਟਾਲਾ ਦੇ ਗਾਂਧੀ ਚੌਂਕ ਵਿਖੇ ਅੱਜ ਦੇਰ ਸ਼ਾਮ ਬਟਾਲਾ ਦੇ ਕਾਂਗਰਸੀ ਨੇਤਾਵਾਂ ਅਤੇ ਸਥਾਨਿਕ ਲੋਕਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਉਥੇ ਹੀ ਕੈਂਡਲ ਮਾਰਚ ਚ ਸ਼ਾਮਿਲ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਅਤੇ ਕਾਂਗਰਸੀ ਨੇਤਾ ਅਤੇ ਸਥਾਨਿਕ ਲੋਕਾਂ ਦਾ ਕਹਿਣਾ ਸੀ
ਕਿ ਸਿੱਧੂ ਮੁਸੇਵਾਲੇ ਨੇ ਆਪਣੀ ਸੰਗੀਤ ਨਾਲ ਦੇਸ਼ ਅਤੇ ਵਿਦੇਸ਼ਾਂ ਚ ਪੰਜਾਬ ਅਤੇ ਪੰਜਾਬੀਆਂ ਦਾ ਨਾ ਰੋਸ਼ਨ ਕੀਤਾ ਅਤੇ ਅੱਜ ਉਸਦੀ ਮੌਤ ਤੋਂ ਬਾਅਦ ਪੂਰੀ ਦੁਨੀਆ ਚ ਸੋਕ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਕਤਲ ਪਿੱਛੇ ਪੰਜਾਬ ਦੀ ਮਜੂਦਾ ਸਰਕਾਰ ਜਿੰਮੇਵਾਰ ਹੈ ਅਤੇ ਸਰਕਾਰ ਦੀ ਲਾਪਰਵਾਹੀ ਨਾਲ ਇਹ ਵਾਰਦਾਤ ਹੋਈ ਹੈ ਉਥੇ ਹੀ ਉਹਨਾਂ ਕਿਹਾ ਕਿ ਉਹਨਾਂ ਵਲੋਂ ਸਿੱਧੂ ਮੁਸੇਵਾਲੇ ਵਲੋਂ ਸ਼ਰੰਧਾਜਲੀ ਦੇਂਦੇ ਹੋਏ ਇਹ ਕੈਂਡਲ ਮਾਰਚ ਕੱਢਿਆ ਗਿਆ ਹੈ