Governance
ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਡਾ ਫੈਸਲਾ
ਚੰਡੀਗੜ੍ਹ,19 ਮਾਰਚ : ਪੰਜਾਬ ਦੇ ਵਿਚ ਕੋਰੋਨਾ ਵਾਇਰਸ ਦਾ ਅਸਰ ਦੇਖਿਆ ਜਾ ਸਕਦਾ ਹੈ ਜਿਥੇ ਵੀਰਵਾਰ ਨੂੰ ਚੰਡੀਗੜ੍ਹ ਦੇ ਵਿਚ 23 ਸਾਲ ਦੀ ਕੁੜੀ ਦਾ ਕੋਰੋਨਾ ਵਾਇਰਸ ਟੈਸਟ ਪੋਜ਼ਿਟਿਵ ਆਇਆ ਓਦੋਂ ਹੀ ਪੰਜਾਬ ਸਰਕਾਰ ਨੇ ਬੈਠਕ ਕੀਤੀ ‘ਤੇ ਅਹਿਮ ਫੈਸਲ ਲਿਆ। ਜਿਸਦੇ ਵਿਚ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੱਲ੍ਹ ਰਾਤੀ 12 ਵੱਜੇ ਤੋਂ ਪਬਲਿਕ ਟਰਾਂਸਪੋਰਟ ਬੰਦ ਹੋਣਗੀਆਂ। ਪੰਜਾਬ ਵਿਚ ਨਿਜੀ, ਸਰਕਰੀ ‘ਤੇ ਆਟੋ ਕੱਲ੍ਹ ਤੋਂ ਬੰਦ। ਇਸਦੇ ਨਾਲ ਹੀ ਲੋਕਾਂ ਦੇ ਇਕੱਠ ਦੀ ਗਿਣਤੀ ਵੀ 50 ਤੋਂ ਘਟਾ ਕੇ 20 ਕਰ ਦਿੱਤੀ ਗਈ। ਇਹ ਫ਼ੈਸਲਾ ਪੰਜਾਬ ਮੰਤਰੀਆਂ ਦੀ ਕਰੋਨਾ ਵਾਰਿਸ ਤੇ ਬਣੀ ਕਮੇਟੀ ਨੇ ਲਿੱਤਾ। ਇਸਦੇ ਨਾਲ ਹੀ ਹੋਮ ਡਿਲੀਵਰੀ ਅਤੇ ਟੇਕਅਵੇ ਸੁਵਿਧਾ ਨੂੰ ਰੱਖਿਆ ਗਿਆ ਜਾਰੀ ਹੋਟਲ ਸਮੇਤ ਮੈਰਿਜ ਪੈਲੇਸ, ਬੈਂਕੁਏਟ ਨੂੰ ਵੀ ਕੀਤਾ ਜਾਵੇਗਾ ਬੰਦ ‘ਤੇ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਵੀ ਪੋਸਟਪੋਨ ਕੀਤੀ ਗਈ , ਨਾਲ ਹੀ ਇੱਕ ਨਵਾ ਫੈਸਲਾ ਲਿਤਾ ਗਿਆ ਕਿ ਕਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੇ ਲਗਾਈ ਜਾਏਗੀ ਮੋਹਰ ਤਾਂ ਇਹਨਾ ਦੀ ਪਹਿਚਾਣ ਹੋ ਸਕੇ ਅਤੇ ਇਲਾਜ ‘ਤੇ ਵੱਧ ਆਈਸੋਲੇਸ਼ਨ ਬੈੱਡ ਦੀ ਤਿਆਰੀ ਹਰ ਵਿੱਪਦਾ ਦਾ ਨਾਲ ਨਿਪਟੇਗਾ ਪੰਜਾਬ -ਬ੍ਰਹਮ ਮਹਿੰਦਰਾ।