Punjab
ਬਿਜਲੀ ਨਿਗਮ ਦੇ ਪਟਿਆਲਾ ਜ਼ਿਲ੍ਹੇ ਵਿਚਲੇ ਨੋਡਲ ਸ਼ਿਕਾਇਤ ਕੇਂਦਰਾਂ ਦੇ ਨੰਬਰ ਜਾਰੀ
ਪਟਿਆਲਾ: ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਬਿਜਲੀ ਨਿਗਮ ਨੇ ਪਟਿਆਲਾ ਜ਼ਿਲ੍ਹੇ ਵਿਚਲੀਆਂ ਆਪਣੀਆਂ ਅੱਠ ਡਵੀਜ਼ਨਾਂ ਦੇ ਨੋਡਲ ਸ਼ਿਕਾਇਤ ਕੇਂਦਰਾਂ ਦੇ ਨੰਬਰ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਨਿਗਰਾਨ ਇੰਜੀਨੀਅਰ ਜੀ.ਐਸ. ਚਹਿਲ ਨੇ ਦੱਸਿਆ ਕਿ ਬਿਜਲੀ ਨਿਗਮ ਵੱਲੋਂ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਰਵਾਇਤੀ ਬਿਜਾਈ ਮੌਕੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਨਿਗਰਾਨ ਇੰਜੀਨੀਅਰ ਨੇ ਦੱਸਿਆ ਕਿ ਪੂਰਬੀ ਡਵੀਜ਼ਨ ਪਟਿਆਲਾ ਜਿਸ ‘ਚ ਸਬ ਡਵੀਜ਼ਨ ਕੈਂਟ ਪਟਿਆਲਾ, ਕਲਿਆਣ, ਸਨੌਰ, ਦੇਵੀਗੜ੍ਹ ਤੇ ਰੋਹੜਜੰਗੀਰ ਪੈਂਦੀਆਂ ਹਨ ਲਈ ਸੰਪਰਕ ਨੰਬਰ 96461-15630 ‘ਤੇ ਬਿਜਲੀ ਸਪਲਾਈ ਦੀ ਸਮੱਸਿਆ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਬ ਅਰਬਨ ਡਵੀਜ਼ਨ ਪਟਿਆਲਾ ਜਿਸ ਅਧੀਨ ਸਬ ਡਵੀਜ਼ਨ ਬਹਾਦਰਗੜ੍ਹ, ਅਰਬਨ ਅਸਟੇਟ, ਬਲਬੇੜਾ, ਰੀਠਖੇੜੀ, ਘਨੌਰ-1 ਤੇ 2 ਪੈਂਦੇ ਹਨ ਲਈ 96461-37776 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮਾਡਲ ਟਾਊਨ ਪਟਿਆਲਾ ‘ਚ ਸਬ ਡਵੀਜ਼ਨ ਸਿਵਲ ਲਾਈਨਜ਼, ਪੂਰਬੀ ਤਕਨੀਕੀ, ਕਮਰਸ਼ੀਅਲ 1 ਤੇ 2 ਲਈ 96461-15626 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਪੱਛਮੀ ਡਵੀਜ਼ਨ ਪਟਿਆਲਾ ਲਈ ਸਬ ਡਵੀਜ਼ਨ ਉਤਰੀ ਤਕਨੀਕੀ, ਪੱਛਮੀ ਤਕਨੀਕੀ, ਪੱਛਮੀ ਕਮਰਸ਼ੀਅਲ 1 ਅਤੇ 2 ਲਈ 96461-15626 ਅਤੇ 0175-2306622 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਰਾਜਪੁਰਾ ਡਵੀਜ਼ਨ ਅਧੀਨ ਪੈਂਦੀਆਂ ਸਬ ਡਵੀਜ਼ਨਾਂ ਰਾਜਪੁਰਾ, ਦੁਧਨਸਾਧਾਂ ਰਾਜਪੁਰਾ, ਗੱਜੂਖੇੜੀ, ਸਰਾਏਬਣਜਾਰਾ ਅਤੇ ਕਮਰਸ਼ੀਅਲ ਰਾਜਪੁਰਾ ਲਈ 96461-12606 ‘ਤੇ ਅਤੇ ਸਮਾਣਾ ਡਵੀਜ਼ਨ ਦੀਆਂ ਸਬ ਡਵੀਜ਼ਨਾਂ ਸਿਟੀ ਸਮਾਣਾ, ਸਬ ਅਰਬਨ ਸਮਾਣਾ, ਗੱਜੂਮਾਜਰਾ ਅਤੇ ਬਾਦਸ਼ਾਹਪੁਰ ਲਈ 96461-36653 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਭਾ ਡਵੀਜ਼ਨ ਦੀਆਂ ਸਬ ਡਵੀਜ਼ਨਾਂ ਸਿਟੀ ਨਾਭਾ, ਸਬ ਅਰਬਨ ਨਾਭਾ, ਘਮਰੋਦਾ, ਢਿੰਗੀ ਅਤੇ ਅਮਰਗੜ੍ਹ ਲਈ 96461-18937 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ ਪਾਤੜਾਂ ਡਵੀਜ਼ਨ ਲਈ ਸਬ ਡਵੀਜਨ ਪਾਤੜਾਂ, ਸਬ ਅਰਬਨ ਪਾਤੜਾਂ, ਸ਼ੁਤਰਾਣਾ ਅਤੇ ਖਨੌਰੀ ਲਈ 96466-97823 ‘ਤੇ ਬਿਜਲੀ ਸਪਲਾਈ ਸਬੰਧੀ ਸਮੱਸਿਆ ਲਈ ਸੰਪਰਕ ਕੀਤਾ ਜਾ ਸਕਦਾ ਹੈ।