Punjab
ਬੀਐਸਐਫ ਵਲੋਂ ਇੰਟਰਨੈਸ਼ਨਲ ਖੂਨਦਾਨ ਦਿਵਸ ਮਨਾਇਆ ਗਿਆ

ਬੀ ਐਸ ਐਫ ਦੀ 89ਬਟਾਲੀਅਨ ਹੈੱਡਕੁਆਰਟਰ ਸ਼ਿਕਾਰ ਮਾਛੀਆਂ ਵਿਖੇ ਕਮਾਂਡੈਂਟ ਪ੍ਰਦੀਪ ਕੁਮਾਰ ਦੀ ਦੇਖਰੇਖ ਹੇਠ ਵਿਸ਼ਵ ਖੂਨਦਾਨ ਦਿਵਸ ਮੌਕੇ ਖੂਨਦਾਨ ਅਤੇ ਔਰਤਾਂ ਦੇ ਰੋਗਾਂ ਸਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸੀਮਾ ਸ਼ਾਹ ਵੱਲੋਂ ਕੀਤਾ ਗਿਆ।
ਉਥੇ ਹੀ ਖੂਨਦਾਨ ਕੈਂਪ ਵਿਚ ਮਾਤਾ ਸੁਲੱਖਣੀ ਹਸਪਤਾਲ ਬਟਾਲਾ ਬਲੱਡ ਬੈਂਕ ਦੇ ਸਿਹਤ ਕਰਮਚਾਰੀਆਂ ਵੱਲੋਂ ਸਰਹੱਦ ਤੇ ਤਾਇਨਾਤ ਬੀ ਐਸ ਐਫ ਦੇ ਪੁਰਸ਼ ਅਤੇ ਮਹਿਲਾ ਜਵਾਨਾਂ ਦਾ ਚੈੱਕਅੱਪ ਕੀਤਾ ਉਪਰੰਤ ਬੀਐਸਐਫ ਜਵਾਨਾਂ ਵੱਲੋਂ ਵੱਧ ਚੜ੍ਹ ਕੇ ਖੂਨਦਾਨ ਕੀਤਾ ਗਿਆ। ਇਸ ਮੌਕੇ ਤੇ ਕਮਾਂਡੈਂਟ ਪ੍ਰਦੀਪ ਕੁਮਾਰ ਨੇ ਕਿਹਾ ਕਿ ਬੀਐਸਐਫ ਵੱਲੋਂ ਸਮੇਂ ਸਮੇਂ ਤੇ ਜਿੱਥੇ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ
ਉਥੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਫ੍ਰੀ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ। ਉਥੇ ਹੀ ਬੀਐਸਐਫ ਦੇ ਅਧਕਾਰੀਆਂ ਵਲੋਂ ਹਰਿਵਾਲ ਲਹਿਰ ਦੇ ਤਹਿਤ ਪੌਦੇ ਲਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਲਈ ਵੀ ਪ੍ਰੇਰਿਤ ਕੀਤਾ ਗਿਆ |