Punjab
ਘਰ ਵਿੱਚ ਰੱਖਿਆ ਡਰਾਈਵਰ ਹੀ ਨਿਕਲਿਆ ਚੋਰ,ਬਟਾਲਾ ਪੁਲਿਸ ਵੱਲੋ ਬਟਾਲਾ ਵਿਖੇ ਘਰ ਵਿੱਚ ਹੋਈ ਚੋਰੀ ਨੂੰ 24 ਘੰਟਿਆਂ ਦੇ ਅੰਦਰ ਟਰੇਸ ਕਰ ਕਰਨ ਦਾ ਕੀਤਾ ਦਾਅਵਾ

ਬਟਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਬਟਾਲਾ ਪੁਲਿਸ ਵਲੋਂ ਬਟਾਲਾ ਦੇ ਇਕ ਪੌਸ਼ ਇਲਾਕੇ ਚ ਘਰ ਵਿੱਚ ਹੋਈ ਚੋਰੀ ਨੂੰ 4 ਘੰਟੇ ਦੇ ਅੰਦਰ ਟਰੇਸ ਕਰਕੇ ਦੋਸ਼ੀ ਨੂੰ ਚੋਰੀ ਦੇ ਮਾਲ ਸਮੇਤ ਕਾਬੂ ਕਰ ਲਿਆ ਗਿਆ ,ਇਥੇ ਇਹ ਖ਼ਾਸ ਦੱਸਣਾ ਬਣਦਾ ਹੈ ਕੇ ਘਰ ਵਿੱਚ ਡਰਾਈਵਰ ਦੇ ਤੋਰ ਤੇ ਰਖਿਆ ਗਿਆ ਵਿਅਕਤੀ ਹੀ ਨਿਕਲਿਆ ਚੋਰ |
ਡੀ.ਐਸ.ਪੀ. ਸਿਟੀ ਬਟਾਲਾ ਦੇਵ ਕੁਮਾਰ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਅਮਨਦੀਪ ਸਿੰਘ ਵਾਸੀ ਗਰੇਟਰ ਕੈਲਾਸ਼ ਬਟਾਲਾਂ ਨੇ ਸ਼ਕਾਇਤ ਦਰਜ ਕਰਵਾਈ ਸੀ ਕਿ 21 ਜੂਨ ਦੀ ਰਾਤ ਕਰੀਬ 10 ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਆਇਆ ਅਤੇ ਆਪਣੇ ਬੱਚਿਆਂ ਅਤੇ ਪਤਨੀ ਨੂੰ ਨਾਲ ਲੈ ਕੇ ਆਪਣੇ ਪਿਤਾ ਦੇ ਘਰ ਗੁਰੂ ਨਾਨਕ ਨਗਰ ਬਟਾਲਾ ਵਿਖੇ ਰਾਤ ਦੇ ਖਾਣੇ ਤੇ ਚਲਾ ਗਿਆ ਅਤੇ ਜਦੋਂ ਕਰੀਬ 12 ਵਜੇ ਰਾਤ ਉਹ ਆਪਣੀ ਪਤਨੀ ਨਾਲ ਜਦੋਂ ਅਪਣੇ ਘਰ ਵਾਪਿਸ ਆਇਆ ਤਾਂ ਉਸ ਦੇ ਘਰ ਦੀ ਲਾਬੀ ਦਾ ਦਰਵਾਜਾ ਖੁੱਲਾ ਪਿਆ ਸੀ ਜਦ ਉਹਨਾਂ ਅੰਦਰ ਜਾ ਕੇ ਦੇਖਿਆ ਤਾਂ ਉਸ ਦੇ ਅਲਮਾਰੀ ਦਾ ਤਾਲ਼ਾ ਟੁੱਟਾ ਹੋਇਆ ਸੀ, ਅਤੇ ਅਲਮਾਰੀ ਵਿੱਚ 5 ਲੱਖ ਦੇ ਕਰੀਬ ਨਕਦੀ, ਅਤੇ ਲੱਖਾਂ ਰੁਪਏ ਦੇ ਸੋਨੇ ਗਹਿਣੇ ਅਤੇ ਇਕ ਆਈ ਫੋਨ ਚੋਰੀ ਹੋਇਆ ਪਾਇਆ ਗਿਆ | ਉਥੇ ਹੀ ਡੀਐਸਪੀ ਨੇ ਦਸਿਆ ਕਿ ਉਹਨਾਂ ਵਲੋਂ ਤਫਤੀਸ਼ ਵਿਗਿਆਨਕ ਢੰਗਾਂ ਨਾਲ ਕਰਦੇ ਹੋਏ ਮੁਕੱਦਮਾ ਦੇ ਅਸਲ ਦੋਸ਼ੀ ਮੰਗਲ ਦਾਸ ਨੂੰ ਪੁਲਿਸ ਲਾਇਨ ਮੋਡ ਗੁਰਦਾਸਪੁਰ ਰੋਡ ਬਟਾਲਾ ਤੋਂ 24 ਘੰਟੇ ਦੇ ਅੰਦਰ ਅੰਦਰ ਕਾਬੂ ਕਰਕੇ ਉਸ ਪਾਸੋਂ ਚੋਰੀ ਹੋਇਆ ਸਾਰਾ ਸਮਾਨ ਬਰਾਮਦ ਕੀਤਾ ਗਿਆ।