Connect with us

Punjab

ਅਗਨੀਪਥ ਸਕੀਮ ਦੇ ਖਿਲਾਫ ਅੱਜ ਕਿਸਾਨਾਂ ਵਲੋਂ ਸੜਕਾਂ ਤੇ ਪ੍ਰਦਰਸ਼ਨ – ਪ੍ਰਧਾਨਮੰਤਰੀ ਦੇ ਪੁਤਲੇ ਫੂਕੇ

Published

on

ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਵਲੋਂ ਅੱਜ ਬਟਾਲਾ ਜਲੰਧਰ ਰੋਡ ਤੇ ਕੇਂਦਰ ਸਰਕਾਰ ਦਾ ਖਿਲਾਫ ਅਗਨੀਪਥ ਸਕੀਮ ਨੂੰ ਲੈਕੇ ਜੰਮਕੇ ਵਿਰੋਧ ਕੀਤਾ ਅਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ | 

ਉਥੇ ਹੀ ਕੇਂਦਰ ਸਰਕਾਰ ਅਤੇ ਅਗਨੀਪਥ ਸਕੀਮ ਦੇ ਵਿਰੋਧ ਚ ਅੱਜ ਦੇਸ਼ ਭਰ ਚ ਕਿਸਾਨ ਵਿਰੋਧ ਚ ਉਤਰੇ ਹਨ ਅਤੇ ਬਟਾਲਾ ਜਲੰਧਰ ਰੋਡ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲੋਂ ਜੰਮਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਉਥੇ ਹੀ ਕਿਸਾਨਾਂ ਨੇ ਕਿਹਾ ਕਿ ਇਹ ਸਕੀਮ ਨੌਜਵਾਨ ਵਿਰੋਧੀ ਹੈ ਅਤੇ ਅਗਨੀਪਥ ਯੋਜਨਾ ਤੁਰੰਤ ਵਾਪਸ ਲੈਣ ਦੀ ਆਵਾਜ਼ ਬੁਲੰਦ ਕਰਦੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਉਦੋਂ ਤਕ ਸੰਗਰਸ਼ ਜਾਰੀ ਰਹੇਗਾ ਜਦ ਤਕ ਸਰਕਾਰ ਇਹ ਸਕੀਮ ਨੂੰ ਵਾਪਿਸ ਨਹੀਂ ਲੈਂਦੀ ਅਤੇ ਉਹਨਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਕ ਮੰਚ ਤੇ ਇਕੱਠੇ ਹੋ ਇਕ ਯੋਜਨਾਬੰਦ ਢੰਗ ਨਾਲ ਸੰਗਰਸ਼ ਕਰਨ |