Punjab
ਸਾਬਕਾ ਟਰਾਂਸਪੋਰਟ ਮੰਤਰੀ ‘ਰਾਜਾ ਵੜਿੰਗ’ ਰਾਡਾਰ ‘ਤੇ, ਲਾਏ ਇਹ ਗੰਭੀਰ ਦੋਸ਼

ਸਾਬਕਾ ਟਰਾਂਸਪੋਰਟ ਮੰਤਰੀ ਅਤੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ‘ਤੇ ਇਲਜ਼ਾਮ ਲੱਗੇ ਹਨ। ਇਹ ਦੋਸ਼ ਰਾਜਾ ਵੜਿੰਗ ‘ਤੇ ਰਾਜਸਥਾਨ ਤੋਂ ਆਈਆਂ ਬੱਸਾਂ ਦੀ ਬਾਡੀ ਨੂੰ ਲੈ ਕੇ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸਾਂ ਦੀ ਬਾਡੀ ਬਣਾਉਣ ‘ਚ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ, ਜਿਸ ਬਾਰੇ ਰਾਜਾ ਵੜਿੰਗ ਰਾਡਾਰ ‘ਤੇ ਨਜ਼ਰ ਆ ਰਿਹਾ ਹੈ। ਇਹ ਬਾਡੀ 840 ਸਰਕਾਰੀ ਬੱਸਾਂ ਵਿੱਚ ਫਿੱਟ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਖਜ਼ਾਨੇ ਨੂੰ ਕਰੀਬ 30 ਕਰੋੜ 24 ਲੱਖ ਰੁਪਏ ਦਾ ਚੂਨਾ ਲਗਾਇਆ ਗਿਆ ਹੈ। ਟਰਾਂਸਪੋਰਟ ਮੰਤਰੀ ‘ਤੇ ਪ੍ਰਤੀ ਬੱਸ 3 ਲੱਖ ਰੁਪਏ ਤੋਂ ਵੱਧ ਦਾ ਭੁਗਤਾਨ ਕਰਨ ਦਾ ਦੋਸ਼ ਹੈ। ਦੱਸ ਦੇਈਏ ਕਿ ਇਸ ਘਪਲੇ ਦਾ ਪਰਦਾਫਾਸ਼ ਆਰ.ਟੀ.ਆਈ. ਰਾਹੀਂ ਹੋਇਆ। ਟਰਾਂਸਪੋਰਟਰ ਸੰਨੀ ਢਿੱਲੋਂ ਨੇ ਆਰ.ਟੀ.ਆਈ. ਕਾਸਟ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਸਰਕਾਰ ਇਹ ਸਾਰੀ ਜਾਂਚ ਵਿਜੀਲੈਂਸ ਨੂੰ ਸੌਂਪਣ ਦੀ ਤਿਆਰੀ ਕਰ ਰਹੀ ਹੈ।