Punjab
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗਾ ਵੱਡਾ ਝਟਕਾ
ਪੰਜਾਬ ਸਰਕਾਰ ਨੇ ਆਬਕਾਰੀ ਨੀਤੀ ‘ਚ ਬਦਲਾਅ ਕੀਤਾ ਹੈ, ਉਦੋਂ ਤੋਂ ਹੀ ਸ਼ਰਾਬ ਦੇ ਠੇਕੇਦਾਰਾਂ ਨੇ ਇਸ ਦਾ ਵਿਰੋਧ ਕੀਤਾ ਸੀ, ਉਥੇ ਹੀ 50 ਫੀਸਦੀ ਤੋਂ ਵੀ ਘੱਟ ਰੇਟ ‘ਤੇ ਸ਼ਰਾਬ ਵਿਕ ਰਹੀ ਸੀ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਕਾਫੀ ਚਰਚਾ ਛਿੜੀ ਰਹੀ। ਪਰ 1 ਜੁਲਾਈ ਤੋਂ ਸ਼ਰਾਬ ਦੇ ਰੇਟ ਫਿਰ ਵਧ ਗਏ ਹਨ। ਪੰਜਾਬ ਵਿੱਚ ਅਜੇ ਤੱਕ ਇੱਕਸਾਰ ਰੇਟ ਨਹੀਂ ਹੈ। ਅੰਮ੍ਰਿਤਸਰ ‘ਚ ਸ਼ਰਾਬ ਦੇ ਠੇਕਿਆਂ ਦੇ ਬਾਹਰ ਰੇਟ ਲਿਸਟ ਮੁਤਾਬਕ ਰੇਟਾਂ ‘ਚ ਕਾਫੀ ਵਾਧਾ ਹੋਇਆ ਹੈ, ਜਿਸ ਕਾਰਨ ਸ਼ਰਾਬ ਦੇ ਸ਼ੌਕੀਨਾਂ ‘ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਜਿਹੜੀ ਬੋਤਲ 300 ਰੁਪਏ ਵਿੱਚ ਮਿਲਣੀ ਸ਼ੁਰੂ ਹੋਈ ਸੀ ਉਹ ਹੁਣ 600 ਰੁਪਏ ਦੀ ਹੋ ਗਈ ਹੈ। ਇਸ ਦੇ ਨਾਲ ਹੀ ਬੀਅਰ ਦੀ ਇੱਕ ਬੋਤਲ 100 ਰੁਪਏ ਵਿੱਚ ਵਿਕਦੀ ਸੀ, ਜੋ ਅੱਜ ਫਿਰ 200 ਰੁਪਏ ਤੱਕ ਪਹੁੰਚ ਗਈ ਹੈ। ਹੁਣ ਪਹਿਲੀ ਪਾਲਿਸੀ ਦਰ ਦੇ ਮੁਕਾਬਲੇ 100 ਰੁਪਏ ਪ੍ਰਤੀ ਬੋਤਲ ਦਾ ਫਰਕ ਹੈ।