Connect with us

Punjab

ਐਮਐਲਏ ਬਟਾਲਾ ਦੇ ਪੀਏ ਸਮੇਤ ਤਿੰਨ ਦੀ ਹੋਈ ਸੜਕ ਹਾਦਸੇ ਚ ਮੌਤ , ਐਮ ਐਲ ਏ ਸ਼ੇਰੀ ਕਲਸੀ ਦਾ ਛੋਟਾ ਭਰਾ ਅਤੇ ਇਕ ਦੋਸਤ ਹੋਏ ਗੰਭੀਰ ਜਖਮੀ

Published

on

ਬਟਾਲਾ ਜਲੰਧਰ ਬਾਈਪਾਸ ਨਜ਼ਦੀਕ ਬੀਤੀ ਦੇਰ ਰਾਤ ਇਕ ਪਾਰਟੀ ਤੋਂ ਵਾਪਿਸ ਕਾਰ ਚ ਸਵਾਰ ਹੋ ਵਾਪਿਸ ਆ ਰਹੇ ਬਟਾਲਾ ਦੇ ਐਮਐਲਏ ਬਟਾਲਾ ਅਮਨਸ਼ੇਰ ਸਿੰਘ ਕਲਸੀ ਦੇ ਪੀਏ ਉਪਦੇਸ਼ ਕੁਮਾਰ ਅਤੇ ਐਮਐਲਏ ਦੇ ਤਾਏ ਦਾ ਲੜਕਾ ਗੁਰਲੀਨ ਸਿੰਘ ਸਮੇਤ ਤਿੰਨ ਨੌਜਵਾਨਾਂ ਦੀ ਹੋਈ ਮੌਤ , ਉਥੇ ਹੀ ਇਸ ਗੱਡੀ ਚ ਸਵਾਰ ਐਮਐਲਏ ਸ਼ੈਰੀ ਕਲਸੀ ਦੇ ਛੋਟੇ ਭਰਾ ਅੰਮ੍ਰਿਤ ਕਲਸੀ ਅਤੇ ਉਸਦਾ ਦੋਸਤ ਮਾਨਵ ਮਹਿਤਾ ਗੰਭੀਰ ਜਖਮੀ ਹਨ ਜਿਹਨਾਂ ਦਾ ਇਲਾਜ ਅੰਮ੍ਰਿਤਸਰ ਇਕ ਨਿਜੀ ਹਸਪਤਾਲ ਚ ਚੱਲ ਰਿਹਾ ਹੈ | ਉਥੇ ਹੀ ਇਸ ਹਾਦਸੇ ਬਾਰੇ ਜਾਣਕਾਰੀ ਦੇਂਦੇ ਹੋਏ ਡੀਐਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਇਹ 5 ਨੌਜ਼ਵਾਨ ਦੇਰ ਰਾਤ ਕਿਸੇ ਪਾਰਟੀ ਤੋਂ ਬਟਾਲਾ ਵਾਪਿਸ ਆ ਰਹੇ ਸਨ ਕਿ ਰਸਤੇ ਚ ਗੱਡੀ ਦਾ ਟਾਇਰ ਫਟਣ ਨਾਲ ਗੱਡੀ ਬੇਕਾਬੂ ਹੋਈ ਜਿਸ ਦੇ ਚਲਦੇ ਇਹ ਵੱਡਾ ਹਾਦਸਾ ਹੋਇਆ ਹੈ ਉਥੇ ਹੀ ਹਾਦਸੇ ਚ ਐਮਐਲਏ ਬਟਾਲਾ ਸ਼ੇਰੀ ਕਲਸੀ ਦੇ ਤਾਏ ਦੇ ਬੇਟਾ ਜੋ ਦਿਲੀ ਵਾਸੀ ਹੈ ਗੁਰਲੀਨ ਸਿੰਘ ਅਤੇ ਪੀਏ ਉਪਦੇਸ਼ ਕੁਮਾਰ , ਅਤੇ ਸੁਨੀਲ ਵਾਸੀ ਬਟਾਲਾ ਦੀ ਮੌਤ ਹੋਈ ਅਤੇ ਗੱਡੀ ਚ ਸਵਾਰ ਐਮਐਲਏ ਦੇ ਛੋਟੇ ਭਰਾ ਅੰਮ੍ਰਿਤ ਕਲਸੀ ਅਤੇ ਉਸਦਾ ਦੋਸਤ ਮਾਨਵ ਮਹਿਤਾ ਗੰਭੀਰ ਜਖਮੀ ਹਨ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ |