Connect with us

Punjab

ਪਾਣੀ ਵਾਲੀ ਟੈਂਕੀ ਦੇ ਪਲਾਟ ਵਿੱਚ ਪੰਪ ਓਪਰੇਟਰ ਤੇ ਬੀਜਿਆ ਪਸ਼ੂਆਂ ਦਾ ਚਾਰਾ,ਵਿਭਾਗ ਵਲੋਂ ਕਾਰਵਾਈ ਦਾ ਆਦੇਸ਼

Published

on

ਇਕ ਪਾਸੇ ਜਿੱਥੇ ਪੰਜਾਬ ਦੀ ਸੱਤਾ ਤੇ ਕਾਬਜ਼ ਆਪਣੀ ਪਾਰਟੀ ਦੀ ਸਰਕਾਰ ਵੱਲੋਂ ਸਿਸਟਮ ਵਿੱਚ ਸੁਧਾਰ ਕਰਨ ਦਾ ਬੀੜਾ ਚੁੱਕਿਆ ਉਥੇ ਹੀ ਕੁਝ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੀ ਇਸ ਮੁਹਿੰਮ ਨੂੰ ਹੁੰਗਾਰਾ ਦੇਣ ਦੀ ਬਜਾਏ,ਸਿਸਟਮ ਵਿੱਚ ਵਿਗਾੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਊਵਾਲ ਵਿਚ ਦੇਖਣ ਨੂੰ ਮਿਲੀ ਹੈ।ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਪੰਪ ਅਪਰੇਟਰ ਵੱਲੋਂ ਆਮ ਲੋਕਾਂ ਤੱਕ ਸਾਫ਼ ਪਾਣੀ ਪਹੁੰਚਾਉਣ ਲਈ ਲਾਈ ਗਈ ਪਾਣੀ ਵਾਲੀ ਟੈਂਕੀ ਵਾਲੇ ਪੁਲਾਟ ਚ ਫੁੱਲ ਬੂਟੇ ਅਤੇ ਰੁੱਖ ਲਾਉਣ ਦੀ ਬਜਾਏ ਪਸ਼ੂਆਂ ਦੇ ਚਾਰੇ ਬਿਜਾਈ ਕੀਤੀ ਹੋਈ ਹੈ ਤੇ ਸਾਫ਼ ਪਾਣੀ ਨਾਲ ਬੀਜੇ ਹੋਏ ਚਾਰੇ ਦੀ ਸਿੰਜਾਈ ਕੀਤੀ ਜਾਂਦੀ ਹੈ।ਇਸ ਸਬੰਧੀ ਜਦੋਂ ਟੈਂਕੀ ਤੇ ਮੌਜੂਦ ਪੰਪ ਓਪਰੇਟਰ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਸ ਪਲਾਟ ਚ ਦੀ ਸਾਫ਼ ਸਫ਼ਾਈ ਵਾਸਤੇ ਹੀ ਚਾਰੇ ਦੀ ਬਿਜਾਈ ਕੀਤੀ ਗਈ ਹੈ ਅਤੇ ਜਲਦੀ ਹੀ ਇਸ ਚਾਰੇ ਦੀ ਕਟਾਈ ਕਰ ਦਿੱਤੀ ਜਾਵੇਗੀ ਅਤੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਫੁੱਲ ਬੂਟਿਆਂ ਲਾਏ ਜਾਣਗੇ।ਉਥੇ ਹੀ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਐੱਸ.ਡੀ.ਓ.ਸ੍ਰੀ ਦਰਸ਼ਨ ਕੁਮਾਰ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਸ ਸੰਬੰਧੀ ਉਨ੍ਹਾਂ ਦੇ ਵਿਭਾਗ ਦੇ ਜੇਈ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਵਿਭਾਗ ਵੱਲੋਂ ਆਪਣੀ ਕਾਰਵਾਈ ਕਰਦੇ ਹੋਏ ਪੰਪ ਅਪਰੇਟਰ ਕੋਲੋ ਜਵਾਬ ਮੰਗਿਆ ਗਿਆ ਹੈ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।