Punjab
ਬਟਾਲਾ ਦੇ ਇਲੈਕਟ੍ਰਾਨਿਕ ਰੈਪਰ ਨੌਜਵਾਨ ਨੇ ਕਬਾੜ ਦੀ ਬਾਈਕ ਦਾ ਕੀਤਾ ਈ ਮੋਟਰਸਾਈਕਲ ਤਿਆਰ

ਬਟਾਲਾ ਦਾ ਨੌਜਵਾਨ ਰਵਿੰਦਰ ਪਾਲ ਸਿੰਘ ਇਹਨਾਂ ਦਿਨਾਂ ਚ ਇਕ ਵੱਖਰੀ ਪਹਿਚਾਣ ਬਣਾ ਰਿਹਾ ਹੈ ਜਿਥੇ ਇਹ ਨੌਜਵਾਨ ਕੀਤੇ ਵਜੋਂ ਇਲੈਕਟ੍ਰਾਨਿਕ ਰੈਪਰ ਦੀ ਦੁਕਾਨ ਚਲਾ ਰਿਹਾ ਨੇ ਸ਼ੌਕ ਵਜੋਂ ਅਤੇ ਇਸ ਮਹਿੰਗਾਈ ਦੇ ਦੌਰ ਚ ਪੈਟਰੋਲ ਦੇ ਬਜਟ ਨੂੰ ਇਕ ਵੱਖ ਢੰਗ ਨਾਲ ਘੱਟ ਕੀਤਾ ਹੈ
ਇਸ ਨੌਜਵਾਨ ਨੇ ਘਰ ਚ ਖੜੀ ਇਕ ਪੁਰਾਣੀ ਕਬਾੜ ਹੋ ਚੁਕੀ ਬਾਈਕ ਨੂੰ ਖੁਦ ਆਪ ਆਪਣੀ ਤਕਨੀਕ ਨਾਲ ਹੈਵੀ ਈ ਮੋਟਰਸਾਈਕਲ ਤਿਆਰ ਕਰ ਦਿਤਾ ਹੈ ਅਤੇ ਨੌਜਵਾਨ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਦ ਉਸ ਨੇ ਬਾਈਕ ਤਿਆਰ ਕੀਤੀ ਤਾ ਬੈਟਰੀ ਮਹਿੰਗੀ ਸੀ ਅਤੇ ਉਸ ਦਾ ਹੱਲ ਉਸ ਨੇ ਇਹ ਕੀਤਾ ਕਿ ਜੋ ਉਸ ਕੋਲ ਪੁਰਾਣੀਆਂ ਬੈਟਰੀਆਂ ਸਨ
ਉਸ ਚੋ ਸਹੀ ਸੇਲ ਕੱਢ ਇਕ ਵੱਖ ਤਰ੍ਹਾਂ ਨਾਲ ਬੈਟਰੀ ਤਿਆਰ ਕੀਤੀ ਅਤੇ ਪੁਰਾਣੇ ਮੋਟਰਸਾਈਕਲ ਦੀ ਟੈਂਕੀ ਨੇ ਅੰਦਰ ਬੈਟਰੀ ਸਰਕਟ ਤਿਆਰ ਕਰ ਇਕ ਮੋਟਰ ਔਨਲਾਈਨ ਮੰਗਵਾਈ ਜੋ ਵਾਟਰ ਪ੍ਰੋਫ਼ ਸੀ ਮੰਗਵਾਈ ਜੋਕਿ ਮਹਿਜ਼ 10 ਹਜ਼ਾਰ ਰੁਪਏ ਖਰਚ ਕਰ ਹੈਵੀ ਬਾਈਕ ਤਿਆਰ ਕੀਤੀ ਹੈ ਅਤੇ ਘੱਟ ਬਿਜਲੀ ਖਰਚ ਚ ਬੈਟਰੀ ਚਾਰਜ ਹੁੰਦੀ ਹੈ ਅਤੇ ਬੈਟਰੀ ਚਾਰਜ ਹੋਣ ਤੇ ਕਰੀਬ 30 ਕਿਲੋਮੀਟਰ ਤਕ ਦਾ ਸਫਰ ਉਹ ਤਹਿ ਕਰਦੇ ਹਨ |