Connect with us

Punjab

ਬੰਦ ਦੌਰਾਨ ਖੁੱਲ੍ਹੇ ਆਸਮਾਨ ਹੇਠ ਰਹਿਣ ਵਾਲੇ ਬੇਹਾਲ, ਰੋਜ਼ੀ-ਰੋਟੀ ਦਾ ਪਿਆ ਫ਼ਿਕਰ

Published

on

ਮੋਹਾਲੀ, 22 ਮਾਰਚ (ਜਸਮੀਤ ਕੌਰ): ਜਨਤਾ ਕਰਫਿਊ ਦੌਰਾਨ ਉਹ ਲੋਕ ਪ੍ਰੇਸ਼ਾਨ ਹਨ ਜੋ ਦਿਹਾੜੀਦਾਰ ਹਨ ਅਤੇ ਖੁੱਲੇ ਆਸਮਾਨ ਹੇਠ ਰਹਿ ਰਹੇ ਹਨ। ਅਜਿਹੇ ਹੀ ਕੁੱਝ ਲੋਕ ਮੋਹਾਲੀ ਦੇ ਸੈਕਟਰ 78 ਦੇ ਨੇੜੇ ਰਹਿ ਰਹੇ ਹਨ। ਦਿਹਾੜੀ ਮਜ਼ਦੂਰੀ ਕਰਨ ਵਾਲੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕੰਮਕਾਰ ਬੰਦ ਹੋ ਗਿਆ ਹੈ, ਜੇਕਰ ਉਹ ਕਮਾਉਣਗੇ ਨਹੀਂ ਤਾਂ ਖਾਣਗੇ ਕਿਥੋਂ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਨੂੰ ਪਹਿਲਾਂ ਹੀ ਬੰਦ ਬਾਰੇ ਅਗਾਹ ਕਰਨਾ ਚਾਹੀਦਾ ਸੀ। ਇਹਨਾਂ ਲੋਕਾਂ ਦੀ ਸਰਕਾਰ ਕੋਲੋਂ ਮੰਗ ਹੈ ਕਿ ਜਦੋਂ ਤੱਕ ਇਹ ਮਜ਼ਦੂਰੀ ਲਈ ਘਰੋਂ ਬਾਹਰ ਨਹੀਂ ਜਾ ਸਕਣਗੇ, ਉਦੋਂ ਤੱਕ ਇਹਨਾਂ ਦੇ ਰਾਸ਼ਨ ਦਾ ਪ੍ਰਬੰਧ ਕੀਤਾ ਜਾਵੇ।