Connect with us

News

ਕੋਰੋਨਾ ਵਾਇਰਸ ਨੇ ਹਿਲਾਇਆ ਅਮਰੀਕਾ ਅਰਥ ਵਿਵਸਥਾ, 419 ਲੋਕਾਂ ਦੀ ਲਈ ਕੋਰੋਨਾ ਨੇ ਜਾਨ

Published

on

ਸ਼ਕਤੀ ਸਾਲੀ ਦੇਸ਼ ਵਜੋਂ ਜਾਣੇ ਜਾਂਦੇ ਅਮਰੀਕਾ ਦੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਕੋਰੋਨਾ ਵਾਇਰਸ ਨੇ ਇਸ ਦੇਸ ਨੂੰ ਹਿਲਾ ਕੇ ਰੱਖ ਦਿੱਤਾ ਐ। ਚੀਨ ਤੋਂ ਫੈਲੇ ਇਸ ਵਾਇਰਸ ਨਾਲ ਅਮਰੀਕਾ ਵਰਗੇ ਦੇਸ਼ ਨੂੰ ਵੀ ਨਜਿੱਠਣ ਲਈ ਮੁਸ਼ਕਿਲਾਂ ਆ ਰਹੀਆਂ ਨੇ। ਇਸ ਵਾਇਰਸ ਦੀ ਲਪੇਟ ਚ ਆ ਕੇ ਹੁਣ ਤੱਕ ਅਮਰੀਕਾ ਚ 419 ਮੌਤਾਂ ਹੋ ਚੁਕੀਆਂ ਨੇ ਤੇ 32, 149 ਵਿਅਕਤੀ ਇਸ ਵਾਇਰਸ ਨਾਲ ਪੀੜਤ ਨੇ।

ਇਸ ਵਾਇਰਸ ਦੀ ਲਾਗ ਹੁਣ ਅਮਰੀਕਾ ਦੇ ਸਾਰੇ 50 ਸੁਬਿਆਂ ’ਚ ਹੀ ਫੈਲ ਗਈ ਹੈ। ਹਰੇਕ ਸੂਬੇ ’ਚ ਕੋਰੋਨਾ ਦਾ ਕੋਈ ਨਾ ਕੋਈ ਮਰੀਜ਼ ਮੌਜੂਦ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲਾਤ ਸੰਭਾਲਣ ਲਈ ਜੰਗੀ ਪੱਧਰ ਉੱਤੇ ਜਤਨ ਅਰੰਭ ਕਰ ਦਿੱਤੇ ਹਨ।

ਇਸ ਵਾਇਰਸ ਨਾਲ ਅਮਰੀਕਾ ਦੀ ਵਿੱਤੀ ਸਥਿਤੀ ਵੀ ਡਾਮਾ ਡੋਲ ਹੋ ਗਈ ਐ ਜਿਸ ਨੂੰ ਦੇਖਦੇ ਹੋਏ ਡੋਨਾਲ ਟਰੰਪ ਨੇ ਅਰਥ–ਵਿਵਸਥਾ ਨੂੰ ਰਾਹਤ ਦੇਣ ਲਈ 1,000 ਅਰਬ ਡਾਲਰ ਦਾ ਪੈਕੇਜ ਵੀ ਦਿੱਤਾ ਗਿਆ ਹੈ।

ਕੋਰੋਨਾ ਵਾਇਰਸ ਕਾਰਨ ਅਮਰੀਕਾ ’ਚ ਪਹਿਲੀ ਮੌਤ ਬੀਤੀ 26 ਫ਼ਰਵਰੀ ਨੂੰ ਹੋਈ ਸੀ।

ਅਮਰੀਕਾ ਦੇ ਰਾਸ਼ਟਰਪਤੀ ਨੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਨਾ ਹੋਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਸਭ ਨੂੰ ਘਰਾਂ ਦੇ ਅੰਦਰ ਰਹਿਣ ਤੇ ਜਿੰਨਾ ਸੰਭਵ ਹੋ ਸਕੇ, ਘਰੋਂ ਹੀ ਕੰਮ ਕਰਨ ਲਈ ਕਿਹਾ ਹੈ। ਦੇਸ਼ ਭਰ ਦੇ ਸਕੂਲ, ਦਫ਼ਤਰ, ਬਾਰ, ਰੈਸਟੋਰੈਂਟ ਤੇ ਕਈ ਸਟੋਰ ਵੀ ਬੰਦ ਹਨ।

ਨਿਊ ਯਾਰਕ ਦੇ ਮੇਅਰ ਨੇ ਕਿਹਾ ਕਿ ਸ਼ਹਿਰ ਦੇ 80 ਲੱਖ 60 ਹਜ਼ਾਰ ਨਿਵਾਸੀਆਂ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਿਪਟਣ ਲਈ ਅਗਲੇ 48 ਘੰਟਿਆਂ ਅੰਦਰ ਕਿਸੇ ਵੀ ਸਮੇਂ ਘਰ ’ਚ ਰਹਿਣ ਦਾ ਹੁਕਮ ਮਿਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਕਾਰਨ ਆਰਥਿਕ ਸੁਸਤੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਨਾਂ ਨੂੰ ਰਾਹਤ ਦੇਣ ਲਈ ਸ੍ਰੀ ਟਰੰਪ ਨੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਪੈਸਾ ਸਿੱਧੇ ਭੇਜਣ ਦੀ ਹਦਾਇਤ ਕੀਤੀ ਹੈ।

ਕੋਰੋਨਾ ਵਾਇਰਸ ਨਾਲ ਸਕੂਲ ਕਾਲਜ ਤੇ ਕੰਮ ਕਾਰ ਬੰਦ ਹੋਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆ ਨੇ , ਜਿਸਦਾ ਸਿਧੇ ਤੌਰ ਅਰਥ ਵਿਵਸਥਾ ਤੇ ਮਾੜਾ ਪ੍ਰਭਾਵ ਪੈ ਰਿਹੈ ਹੈ।
ਕੋਰੋਨਾ ਵਾਇਰਸ ਦਾ ਕੇਂਦਰ ਰਹੇ ਚੀਨ ਦੇ ਵੁਹਾਨ ਸ਼ਹਿਰ ’ਚ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਕੇਵਲ ਇੱਕੋ ਮਾਮਲੇ ਦੀ ਪੁਸ਼ਟੀ ਹੋਈ। ਭਾਵੇਂ ਦੇਸ਼ ਵਿੱਚ ਇਸ ਬੀਮਾਰੀ ਕਾਰਨ 11 ਹੋਰ ਵਿਅਕਤੀਆਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਚ ਵਾਧਾ ਹੋ ਗਿਆ ਹੈ