Punjab
ਤੇਲ ਦੇ ਟੈਂਕਰ ਅਤੇ ਟਰਾਲੇ ਦੀ ਹਾਈਵੇ ਤੇ ਹੋਈ ਟੱਕਰ

ਤੇਜ਼ ਰਫਤਾਰ ਨੇ ਲਈ ਇਕ ਨੌਜਵਾਨ ਦੀ ਜਾਨ ਇਕ ਗੰਭੀਰ ਜਖਮੀ | ਅਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਖ਼ਤੀਬਾ ਵਿਖੇ ਇਕ ਇਕ ਸਰੋ ਦੇ ਤੇਲ ਲੈਕੇ ਜਾ ਰਹੇ ਟੈਂਕਰ ਅਤੇ ਕੋਲੇ ਦੇ ਟਰਾਲੇ ਦੀ ਟੱਕਰ ਹੋਣ ਨਾਲ ਇਕ ਜ਼ਬਰਦਸਤ ਸੜਕ ਹਾਦਸਾ ਹੋਇਆ ਹੈ ਉਥੇ ਹੀ ਇਸ ਸੜਕ ਹਾਦਸੇ ਚ ਟੈਂਕਰ ਚਲਾਕ ਗੰਭੀਰ ਜਖਮੀ ਦੱਸਿਆ ਜਾ ਰਿਹਾ ਹੈ ਜਦਕਿ ਟੈਂਕਰ ਚ ਸਵਾਰ ਉਸਦਾ ਇਕ ਸਾਥੀ ਨੌਜਵਾਨ ਬਲਜੋਧ ਸਿੰਘ ਦੀ ਮੌਤ ਹੋ ਗਈ ਟੱਕਰ ਇਨ੍ਹੀ ਜ਼ਬਰਦਸਤ ਚ ਕਿ ਦੋਵੋ ਵੱਡੀਆਂ ਗੱਡੀਆਂ ਪਲਟ ਗਈਆਂ ਹਨ ਦੱਸਿਆ ਜਾ ਰਿਹਾ ਕਿ ਮ੍ਰਿਤਕ ਬਲਜੋਧ ਸਿੰਘ ਗੁਰਦਾਸਪੁਰ ਦੇ ਪਿੰਡ ਤਿੱਬੜ ਦਾ ਰਹਿਣ ਵਾਲਾ ਹੈ ਉਥੇ ਹੀ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਕ ਵੱਡਾ ਕੋਲੇ ਦਾ ਟਰਾਲਾ ਗੁਰਦਾਸਪੁਰ ਵੱਲ ਜਾ ਰਿਹਾ ਸੀ ਕਿ ਅਚਾਨਕ ਉਹ ਸੜਕ ਤੇ ਖੜਾ ਹੋਇਆ ਤਾ ਪਿੱਛੋਂ ਆ ਰਿਹਾ ਤੇਲ ਦਾ ਭਰਿਆ ਟੈਂਕਰ ਦੀ ਜਬਰਦਸਤ ਟੱਕਰ ਹੋ ਗਈ ਜਦਕਿ ਪੁਲਿਸ ਪ੍ਰਸ਼ਾਸ਼ਨ ਵਲੋਂ ਗੱਡੀਆਂ ਚ ਫਸੀ ਮ੍ਰਿਤਕ ਦੀ ਲਾਸ਼ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |