Connect with us

Punjab

ਦੋ ਧਿਰਾਂ ਵਿੱਚ ਹੋਈ ਖੂਨੀ ਝੱਪੜ ,ਚੱਲੇ ਇਟਾਂ ਰੋੜੇ

Published

on

ਬਟਾਲਾ:

ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਕਾਦੀਆ ਦੇ ਪਿੰਡ ਨਾਥਪੁਰ ਵਿੱਚ ਉਸ ਵੇਲੇ ਮਾਹੌਲ ਦਹਿਸ਼ਤ ਭਰਿਆ ਹੋ ਗਿਆ ਜਦੋਂ ਪਿੰਡ ਵਿਚ ਦੋ ਧਿਰਾਂ ਦੇ ਵਿਚਕਾਰ ਖੂਨੀ ਲੜਾਈ ਹੋ ਗਈ ,ਇਸ ਮੌਕੇ ਦੋਹਾ ਧਿਰਾਂ ਵਲੋਂ ਇਕ ਦੂਜੇ ਉੱਤੇ ਜੰਮਕੇ ਇਟਾਂ ਰੋੜੇ ਚਲਾਏ ਗਏ ,ਇਸ ਝਗੜੇ ਵਿੱਚ ਦੋਹਾ ਧਿਰਾਂ ਦੇ ਕੁਝ ਲੋਕ ਜ਼ਖਮੀ ਵੀ ਹੋਏ ,ਉਥੇ ਹੀ ਝਗੜੇ ਦੀਆਂ ਵੀਡੀਓ ਵੀ ਕਾਫੀ ਤੇਜ਼ੀ ਨਾਲ ਹੋ ਵਾਇਰਲ. ਹੋ ਰਹੀ ਹੈ ਉਧਰ ਝਗੜੇ ਨੂੰ ਲੈਕੇ ਮੌਕੇ ਤੇ ਪਹੁਚੀ ਪੁਲਿਸ ਪਾਰਟੀ ਵਲੋਂ ਝਗੜੇ ਨੂੰ ਰੋਕਦੇ ਹੋਏ ਹਲਾਤਾਂ ਉਤੇ ਕਾਬੂ ਪਾਇਆ ਗਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਅਤੇ ਪੁਲਿਸ ਵਲੋਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ

ਜਾਣਕਾਰੀ ਦਿੰਦੇ ਹੋਏ ਪੀੜਤ ਇਕ ਧਿਰ ਦੇ ਅੰਮ੍ਰਿਤਧਾਰੀ ਸਿੰਘ ਬਾਬਾ ਲਾਲੂ ਨਿਹੰਗ ਅਤੇ ਨਿਹੰਗ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਦੂਸਰੀ ਧਿਰ ਦੇ ਲੋਕ ਪਿੰਡ ਵਿਚ ਨਸ਼ਾ ਵੇਚਦੇ ਹਨ ਅਤੇ ਬਾਬਾ ਲਾਲੂ ਨਿਹੰਗ  ਵਲੋਂ ਲਗਤਾਰ ਇਹਨਾਂ ਇਹ ਨਸ਼ਾ ਵੇਚਣ ਤੋਂ ਵਰਜਿਆ ਜਾਂਦਾ ਸੀ ਅਤੇ ਇਹਨਾਂ ਦੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ ਜਿਸ ਤੋਂ ਦੂਸਰੀ ਉਕਤ ਧਿਰ ਨਾਰਾਜ਼ ਰਹਿੰਦੀ ਸੀ ਅਤੇ ਉਸੇ ਰੰਜਿਸ਼ ਦੇ ਤਹਿਤ ਦੂਸਰੀ ਧਿਰ ਨੇ ਬਾਬਾ ਲਾਲੂ ਨਿਹੰਗ ਅਤੇ ਉਸਦੇ ਪਰਿਵਾਰ ਨਾਲ ਝਗੜਦੇ ਹੋਏ ਓਹਨਾ ਤੇ ਹਮਲਾ ਕਰ ਦਿਤਾ ਉਸ ਦੀ ਮਾਰਕੁਟਾਈ ਕੀਤੀ ਅਤੇ ਉਸਦੇ ਨਿਹੰਗੀ ਬਾਣੇ ਦੀ ਬੇਅਦਬੀ ਕੀਤੀ ਗਈ ਅਤੇ ਉਸਦੀ ਪਤਨੀ ਨਾਲ ਮਾਰਕੁਟਾਈ ਵੀ ਕੀਤੀ ਗਈ ਇਸ ਝਗੜੇ ਦੌਰਾਨ ਇਟਾਂ ਰੋੜੇ ਵੀ ਚਲਾਏ ਗਏ ,,ਓਥੇ ਹੀ ਨਿਹੰਗ ਆਗੂ ਅਤੇ ਪੀੜਤ ਬਾਬਾ ਲਾਲੂ ਨਿਹੰਗ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਆਰੋਪੀਆ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਅਗਰ ਇਨਸਾਫ਼ ਨਾ ਮਿਲਿਆ ਤਾਂ ਫਿਰ ਨਿਹੰਗ ਜਥੇਬੰਦੀਆਂ ਆਰੋਪੀਆ ਨੂੰ ਖੁਦ ਸੋਧਾ ਲਗਾਉਣਗੇ ਜਿਸਦੀ ਜਿੰਮੇਦਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ

ਓਧਰ ਦੂਸਰੇ ਪਾਸੇ ਦੂਸਰੀ ਧਿਰ ਨਾਲ ਸੰਬੰਧਿਤ ਲੋਕਾਂ ਦਾ ਕਹਿਣਾ ਸੀ ਕਿ ਬਾਬਾ ਲਾਲੂ ਨਿਹੰਗ ਅਤੇ ਪਿੰਡ ਦੇ ਹੀ ਰਹਿਣ ਵਾਲੇ ਪੀੜਤ ਰਾਜੂ ਮਿਸਤਰੀ ਦੇ ਵਿਚਕਾਰ ਝਗੜਾ ਹੋ ਗਿਆ ਅਤੇ ਇਸੇ ਦੌਰਾਨ ਬਾਬਾ ਲਾਲੂ ਨਿਹੰਗ ਨੇ ਆਪਣੀ ਕਿਰਚ ਨਾਲ ਉਸਦੇ ਸਿਰ ਵਿਚ ਵਾਰ ਕਰਦੇ ਹੋਏ ਉਸਨੂੰ ਜਖਮੀ ਕਰ ਦਿਤਾ ਅਤੇ ਆਪਣੇ ਸਾਥੀਆਂ ਨਾਲ ਮਿਲਕੇ ਸਾਡੇ ਘਰਾਂ ਉਤੇ ਇਟਾਂ ਰੋੜੇ ਵੀ ਚਲਾਏ ਓਥੇ ਹੀ ਦੂਸਰੀ ਧਿਰ ਵਲੋਂ ਨਸ਼ਾ ਵੇਚਣ ਨੂੰ ਨਕਾਰਦੇ ਹੋਏ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਓਥੇ ਹੀ ਝਗੜੇ ਦੀ ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਝਗੜੇ ਦੋ ਧਿਰਾਂ ਦਰਮਿਆਨ ਹੋਇਆ ਜਿਸ ਦੌਰਾਨ ਇਟਾਂ ਰੋੜੇ ਵੀ ਚਲਾਏ ਗਏ ਅਤੇ ਦੋਹਾ ਧਿਰਾਂ ਦੇ ਕੁਝ ਲੋਕ ਜ਼ਖਮੀ ਵੀ ਹੋਏ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅੱਗੇ ਤਫਤੀਸ਼ ਸ਼ੁਰੂ ਕਰਦੇ ਹੋਏ ਬਿਆਨ ਦਰਜ ਕਰਦੇ ਹੋਏ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜਾਂਚ ਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਵੇਗੀ |