Connect with us

Punjab

ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਫ਼ਸਲ ਦੇ ਐਮਐਸਪੀ ਕਾਨੂੰਨ ਬਨਾਉਣ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਕਿਸਾਨ ਆਗੂ ਵਲੋਂ ਪੰਜਾਬ ਦੇ ਕਿਸਾਨਾਂ ਤੋਂ ਲਈ ਰਾਇ

Published

on

ਕਿਸਾਨਾਂ ਵਲੋਂ ਦੇਸ਼ ਭਰ ਦੇ ਕਿਸਾਨਾਂ ਦੀਆ ਫ਼ਸਲਾਂ ਲਈ ਐਮਐਸਪੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਲਗਾਤਾਰ ਸੰਗਰਸ਼ ਕੀਤਾ ਜਾ ਰਿਹਾ ਹੈ ਅਤੇ ਉਥੇ ਹੀ ਦੂਸਰੇ ਪਾਸੇ ਕੇਂਦਰ ਵਲੋਂ ਐਮਐਸਪੀ ਕਾਨੂੰਨ ਕਿਵੇਂ ਦਾ ਹੋਵੇ ਇਸ ਬਾਰੇ ਇਕ ਵਿਸ਼ੇਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਭਾਵੇ ਕਿ ਕੇਂਦਰ ਵਲੋਂ ਇਸ ਕਮੇਟੀ ਚ ਖੇਤੀ ਮਾਹਿਰ , ਅਧਕਾਰੀਆਂ ਅਤੇ ਕਿਸਾਨ ਆਗੂਆਂ ਨੂੰ ਇਸ ਕਮੇਟੀ ਚ ਸ਼ਾਮਿਲ ਕੀਤਾ ਗਿਆ ਸੀ ਲੇਕਿਨ ਸੰਯੁਕਤ ਕਿਸਾਨ ਮੋਰਚਾ ਇਸ ਕਮੇਟੀ ਦਾ ਸ਼ੁਰੂ ਤੋਂ ਹੀ ਬਾਈਕਾਟ ਕਰ ਰਹੇ ਹਨ ਜਿਸ ਦੇ ਚਲਦੇ ਇਸ ਕਮੇਟੀ ਚ ਪੰਜਾਬ ਦੀ ਕਿਸਾਨ ਜਥੇਬੰਦੀਆਂ ਦਾ ਕੋਈ ਆਗੂ ਮੈਂਬਰ ਨਹੀਂ ਹੈ ਲੇਕਿਨ ਹੁਣ ਇਸ ਕਮੇਟੀ ਦੇ ਮੈਂਬਰ ਹਰਿਆਣਾ ਦੇ ਕਿਸਾਨ ਆਗੂ ਠਾਕੁਰ ਗੁਨੀ ਪ੍ਰਕਾਸ਼ ਪੰਜਾਬ ਦੇ ਕਿਸਾਨਾਂ ਨੂੰ ਮਿਲ ਉਹਨਾਂ ਦੀ ਰਾਇ ਲੈ ਰਹੇ ਹਨ ਉਹਨਾਂ ਕਿਹਾ ਕਿ ਭਾਵੇ ਸੰਯੁਕਤ ਕਿਸਾਨ ਮੋਰਚਾ ਇਸ ਕਮੇਟੀ ਦਾ ਵਿਰੋਧ ਕਰ ਰਿਹਾ ਹੈ ਲੇਕਿਨ ਉਹ ਆਪਣੇ ਉਹਨਾਂ ਕਿਸਾਨ ਭਰਾਵਾਂ ਨੂੰ ਨੂੰ ਮਿਲਣਗੇ ਅਤੇ ਉਹਨਾਂ ਦੀ ਰਾਇ ਵੀ ਕਮੇਟੀ ਅਗੇ ਰੱਖਣਗੇ | 

ਸਰਹੱਦੀ ਜਿਲਾ ਗੁਰਦਾਸਪੁਰ ਚ ਪਹੁਚੇ ਐਮਐਸਪੀ ਕਮੇਟੀ ਦੇ ਮੈਂਬਰ ਠਾਕੁਰ ਗੁਨੀ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਦੀ ਬਣਾਈ ਇਸ ਕਮੇਟੀ ਚ 29 ਮੈਂਬਰ ਸ਼ਾਮਿਲ ਸਨ ਜਿਹਨਾਂ ਚੋ 26 ਤਾ ਨਾਮਜ਼ਦ ਹੋ ਗਏ ਅਤੇ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਤੋਂ ਪੰਜਾਬ ਦੇ ਤਿੰਨ ਨੁਮਾਂਇਦੇ ਮੰਗੇ ਸਨ ਲੇਕਿਨ ਸੰਯੁਕਤ ਕਿਸਾਨ ਮੋਰਚਾ ਵਲੋਂ ਉਲਟ ਇਸ ਕਮੇਟੀ ਦਾ ਵਿਰੋਧ ਕੀਤਾ ਗਿਆ ਇਸ ਲਈ ਇਸ ਕਮੇਟੀ ਚ ਪੰਜਾਬ ਦੀ ਕਿਸਾਨ ਆਗੂ ਨਹੀਂ ਹੈ ਲੇਕਿਨ ਕਮੇਟੀ ਨੇ ਉਹਨਾਂ ਨੂੰ ਹਰਿਆਣਾ ਦਾ ਆਗੂ ਹੋਣ ਦੇ ਨਾਤੇ ਪੰਜਾਬ ਭੇਜਿਆ ਹੈ ਜਦਕਿ ਠਾਕੁਰ ਗੁਨੀ ਪ੍ਰਕਾਸ਼ ਨੇ ਕਿਹਾ ਕਿ ਹਰਿਯਾਣਾ ਅਤੇ ਪੰਜਾਬ ਦੇ ਕਿਸਾਨ ਇਕ ਹਨ ਅਤੇ ਉਹ ਆਪਣੇ ਭਰਾਵਾਂ ਨਾਲ ਮੁਲਾਕਾਤ ਕਰ ਰਹੇ ਹਨ ਉਹਨਾਂ ਕਿਹਾ ਕਿ ਭਾਵੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਇਸ ਕਮੇਟੀ ਦੇ ਵਿਰੋਧ ਚ ਹਨ ਉਸਦੇ ਬਾਵਜੂਦ ਉਹ ਖੁਦ ਕਿਸਾਨ ਹਨ ਅਤੇ ਕਿਸਾਨ ਹਿੱਤ ਲਈ ਉਹ ਆਗੂਆਂ ਨੂੰ ਮਿਲਣਗੇ ਅਤੇ ਉਹ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨਾਲ ਵੀ ਮੁਲਾਕਾਤ ਕਰ ਸਭ ਦੇ ਵਿਚਾਰ ਲੈ ਕਿਸਾਨ ਹਿੱਤ ਦੀ ਖੁਲ ਕੇ ਵਕਾਲਤ ਕਰੇਂਗੇ | ਠਾਕੁਰ ਗੁਨੀ ਪ੍ਰਕਾਸ਼ ਨੇ ਕਿਹਾ ਕਿ ਜਿਹਨਾਂ ਕਿਸਾਨਾਂ ਨਾਲ ਉਹਨਾਂ ਮੁਲਾਕਾਤ ਕੀਤੀ ਉਹਨਾਂ ਵਾਘਾ ਬਾਰਡਰ ਦਾ ਵਪਾਰ ਖੋਲਣ ਦੀ ਮੰਗ ਕੀਤੀ ਹੈ ਅਤੇ ਉਹ ਇਸ ਮੰਗ ਦੀ ਗੱਲ ਕਮੇਟੀ ਅਗੇ ਰੱਖਣਗੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਐਮਐਸਪੀ ਮੁਦੇ ਤੇ ਸੰਜੀਦਾ ਹਨ ਅਤੇ ਇਹ ਕਮੇਟੀ ਕਿਸਾਨ ਦੀਆ ਮੁਸ਼ਕਿਲਾਂ ਪ੍ਰਤੀ ਹੱਲ ਕਰਨ ਦੇ ਮਕਸਦ ਨਾਲ ਕੰਮ ਕਰ ਰਹੀ ਹੈ |