Punjab
ਟ੍ਰੈਫਿਕ ਪੁਲਿਸ ਵਲੋਂ ਮੋਟਰਸਾਈਕਲ ਅਤੇ ਹੋਰਨਾਂ ਵਾਹਨਾਂ ਤੇ ਹੁਲੜਬਾਜ਼ੀ ਕਰਨ ਵਾਲਿਆਂ ਖਿਲਾਫ ਕਟੇ ਚਲਾਨ

ਬਟਾਲਾ ਚ ਇਹਨਾਂ ਦਿਨਾਂ ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਜੋੜ ਮੇਲੇ ਨੂੰ ਲੈਕੇ ਦੂਰ ਦੁਰਾਡੇ ਤੋਂ ਲੋਕ ਬਟਾਲਾ ਚ ਪਹੁਚ ਰਹੇ ਹਨ ਅਤੇ ਮਾਹੌਲ ਮੇਲੇ ਵਾਲਾ ਹੈ ਅਤੇ ਉਸ ਨੂੰ ਲੈਕੇ ਟ੍ਰੈਫਿਕ ਪੁਲਿਸ ਪ੍ਰਸ਼ਾਸ਼ਨ ਵਲੋਂ ਜਿਥੇ ਟ੍ਰੈਫਿਕ ਕੰਟਰੋਲ ਕਰਨ ਲਈ ਵੱਖ ਵੱਖ ਬਾਜ਼ਾਰਾਂ ਚ ਟ੍ਰੈਫਿਕ ਪੁਲਿਸ ਮੁਲਾਜਿਮ ਡਿਊਟੀ ਤੇ ਤੈਨਾਤ ਹਨ ਉਥੇ ਹੀ ਟ੍ਰੈਫਿਕ ਪੁਲਿਸ ਵਲੋਂ ਇਹ ਵੀ ਸਖਤੀ ਕੀਤੀ ਜਾ ਰਹੀ ਹੈ ਕਿ ਆ ਰਹੀ ਸੰਗਤ ਨੂੰ ਕੋਈ ਤੰਗੀ ਨਾ ਹੋਵੇ ਅਤੇ ਮੋਟਰਸਾਈਕਲ ਅਤੇ ਹੋਰਨਾਂ ਵਾਹਨਾਂ ਤੇ ਕੁਝ ਨੌਜਵਾਨ ਜੋ ਵੱਡੇ ਹਾਰਨ ਲਗਾ ਜਾ ਪਟਾਕੇ ਮਾਰਨ ਵਾਲੇ ਯੰਤਰ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਗਣਾ ਕਰ ਰਹੇ ਹਨ ਜਾ ਫਿਰ ਹੋਰ ਵਾਹਨਾਂ ਤੇ ਵੱਡੇ ਸਪੀਕਰ ਲਗਾ ਅਸ਼ਲੀਲ ਗਾਣੇ ਲਗਾ ਹੁਲੜਬਾਜ਼ੀ ਕਰ ਰਹੇ ਹਨ ਉਹਨਾਂ ਖਿਲਾਫ ਚਲਾਨ ਕਟੇ ਜਾ ਰਹੇ ਹਨ |