Connect with us

Punjab

ਇਤਿਹਾਸਿਕ ਬੱਬੇਹਾਲੀ ਛਿੰਝ ਮੇਲੇ ਦਾ ਹੋਇਆ ਆਗਾਜ਼ ਸਾਬਕਾ ਮੰਤਰ ਦਲਜੀਤ ਸਿੰਘ ਚੀਮਾ ਨੇ ਕੀਤੀ ਸ਼ਿਰਕਤ

Published

on

ਪੰਜਾਬ ਦਾ ਪ੍ਰਸਿੱਧ ਬੱਬੇਹਾਲੀ ਛਿੰਝ ਮੇਲੇ ਦਾ ਆਗਾਜ਼ ਹੋ ਚੁੱਕਾ ਹੈ ਛਿੰਝ ਮੇਲੇ ਦੇ ਪਹਿਲੇ ਦਿਨ ਪੈਂਡੂ ਰਵਾਇਤੀ ਖੇਡਾਂ ਦੀ ਸ਼ੂਰੁਆਤ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਸ਼ਿਰਕਤ ਕੀਤੀ. ਜ਼ਿਕਰੇਖਾਸ ਹੈ ਕਿ ਬੱਬੇਹਾਲੀ ਛਿੰਝ ਮੇਲਾ ਦੋ ਦਿਨ ਚਲਣਾ ਹੈ ਅਤੇ 1 ਸਤੰਬਰ ਨੂੰ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਬਿਕਰਮ ਸਿੰਘ ਮਜੀਠੀਆ ਅਤੇ ਸ਼ਾਮ ਨੂੰ ਇਨਾਮ ਵੰਡ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਿਰਕਤ ਕਰਨਗੇ.

ਬੱਬੇਹਾਲੀ ਛਿੰਝ ਮੇਲੇ ਦੇ ਪਹਿਲੇ ਦਿਨ ਉਦਘਾਟਨ ਸਮਾਗਮ ਦੌਰਾਨ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਸ਼ਿਰਕਤ ਕੀਤੀ ਅਤੇ ਪੈਂਡੂ ਰਵਾਇਤੀ ਖੇਡਾਂ ਦੀ ਸ਼ੁਰੂਆਤ ਕਰਵਾਈ. ਇਸ ਮੌਕੇ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਮੇਲਾ ਪੰਜਾਬ ਦੀ ਪੁਰਾਤਨ ਵਿਰਾਸਤ ਹੈ ਅਤੇ ਗੁਰਬਚਨ ਸਿੰਘ ਬੱਬੇਹਾਲੀ ਵਧਾਈ ਦੇ ਪਾਤਰ ਹਨ ਜਿਹਨਾਂ ਇਹ ਵਿਰਸਾ ਹਾਲੇ ਵੀ ਸਾਂਭ ਕੇ ਰੱਖਿਆ ਹੈ. ਸਾਬਕਾ ਮੰਤਰੀ ਦਲਜੀਤ ਚੀਮਾ ਨੇ ਅੱਗੇ ਗੱਲਬਾਤ ਕਰਦੇ ਹੋਏ ਈ ਡੀ ਅਤੇ ਵਿਜੀਲੈਂਸ ਦੀਆਂ ਰੇਡਾਂ ਨੂੰ ਲੈਕੇ ਕਿਹਾ ਕਿ ਇਹ ਰੇਡਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਹੋਣੀਆਂ ਚਾਹੀਦੀਆਂ ਹਨ ਨਾ ਕੇ ਰਾਜਨੀਤੀ ਬਦਲਾਖੋਰੀਆਂ ਨੂੰ ਲੈਕੇ ਹੋਣੀਆਂ ਚਾਹੀਦੀਆਂ ਹਨ ਨਾਲ ਹੀ ਚੀਮਾ ਨੇ ਮੁਹੱਲਾ ਕਲੀਨੀਕਾਂ ਨੂੰ ਲੈਕੇ ਕਿਹਾ ਕਿ ਇਹਨਾਂ ਮੁਹੱਲਾ ਕਲੀਨੀਕਾਂ ਨੂੰ ਰੰਗ ਰੋਗਨ ਕਰਨ ਵਿੱਚ ਕਰੋੜਾਂ ਰੁਪਈਆ ਦੀ ਹੇਰਾਫੇਰੀ ਹੋਈ ਹੈ ਸੁਖਬੀਰ ਬਾਦਲ ਨੂੰ ਜੋ ਸੰਮਨ ਜਾਰੀ ਹੋਏ ਹਨ ਉਸਨੂੰ ਲੈਕੇ ਚੀਮਾ ਨੇ ਕਿਹਾ ਕਿ ਪਹਿਲਾਂ ਵੀ ਵੱਡੇ ਬਾਦਲ ਵੀ ਸਿਟ ਅੱਗੇ ਪੇਸ਼ ਹੁੰਦੇ ਰਹੇ ਹਨ ਅਤੇ ਹੁਣ ਵੀ ਸੁਖਬੀਰ ਬਾਦਲ ਹਰ ਤਫਤੀਸ਼ ਦਾ ਸਾਹਮਣਾ ਕਰਨਗੇ ,,,ਐਕਸਾਈਜ਼ ਪਾਲਸੀ ਨੂੰ ਲੈਕੇ ਚੀਮਾ ਨੇ ਕਿਹਾ ਕਿ ਆਪਣੇ ਆਪ ਨੂੰ ਸਾਫ ਸੁਥਰੀ ਦੱਸਣ ਵਾਲੀ ਆਪ ਪਾਰਟੀ ਦਾ ਅਕਸ ਦਿੱਲੀ ਵਿੱਚ ਸਸੋਦੀਆਂ ਕੇਸ ਵਿਚ ਲੋਕਾਂ ਦੇ ਸਾਹਮਣੇ ਆ ਗਿਆ ਹੈ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਵਲੋਂ ਪੰਜਾਬ ਗਵਰਨਰ ਨੂੰ ਚਿੱਠੀ ਲਿਖੀ ਹੈ ਕੇ ਪੰਜਾਬ ਦੀ ਐਕਸਾਈਜ਼ ਪਾਲਸੀ ਦੀ ਵੀ ਜਾਂਚ ਕੀਤੀ ਜਾਵੇ ਇਸ ਵਿਚ ਵੀ ਆਪ ਪਾਰਟੀ ਦਾ ਭ੍ਰਿਸ਼ਟਾਚਾਰ ਨਿਕਲ ਕੇ ਸਾਹਮਣੇ ਆਵੇਗਾ 

ਓਥੇ ਹੀ ਮੇਲੇ ਦੇ ਮੁਖ ਪ੍ਰਬੰਧਕ ਸਾਬਕਾ ਸੀ ਪੀ ਐਸ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਪਿਛਲੇ ਸਾਲਾਂ ਵਿਚ ਇਹ ਇਤਿਹਾਸਿਕ ਛਿੰਝ ਨਹੀਂ ਲੱਗ ਪਈ ਸੀ ਪਰ ਇਸ ਸਾਲ ਇਹ ਛਿੰਝ ਦੁਬਾਰਾ ਲਗਾਈ ਗਈ ਹੈ ਸਾਰੇ ਖਿਡਾਰੀਆਂ ਨੂੰ ਖੁਲਾ ਸੱਦਾ ਹੈ ਇਸ ਭਾਗ ਲੈਣ ਲਈ ,,,ਇਸ ਛਿੰਝ ਵਿੱਚ ਕਬੱਡੀ ,,,,ਕੁਸ਼ਤੀ ,,,ਦੌੜਾ ,,ਰੱਸਾਕਸੀ ਸਮੇਤ ਦੂਸਰਿਆਂ ਪੇਂਡੂ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ ਜਾਣਗੇ