Connect with us

Punjab

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਮੁਸਲਿਮ ਭਾਈਚਾਰੇ ਵਲੋਂ ਸੰਗਤਾਂ ਲਈ ਵੱਖ ਵੱਖ ਤਰ੍ਹਾਂ ਦੇ ਲੰਗਰ ਪ੍ਰਸ਼ਾਦ

Published

on

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਪੂਰੇ ਬਟਾਲਾ ਇਵੇ ਲੋਕਾਂ ਵਲੋਂ ਸਜਾਇਆ ਗਿਆ ਹੈ ਜਿਵੇ ਵਿਆਹ ਵਾਲਾ ਘਰ ਹੋਵੇ ਉਥੇ ਹੀ ਇਸ ਪੁਰਬ ਨੂੰ ਲੈਕੇ ਦੇਸ਼ ਵਿਦੇਸ਼ ਤੋਂ ਵੱਡੀ ਤਾਦਾਦ ਚ ਗੁਰੂ ਨਾਨਕ ਨਾਮਲੇਵਾ ਸੰਗਤ ਇਤਹਾਸਿਕ ਗੁਰੂਦਵਾਰਾ ਸਾਹਿਬ ਅਤੇ ਨਗਰ ਕੀਰਤਨ ਚ ਨਤਮਸਤਕ ਹੋਣ ਪਹੁਚੀ ਰਹੀ ਹੈ ਉਥੇ ਹੀ ਇਸ ਸੰਗਤ ਦੇ ਸਵਾਗਤ ਲਈ ਬਟਾਲਾ ਚ ਲੋਕਾਂ ਵਲੋਂ ਬਾਜ਼ਾਰ ਸਜਾਏ ਗਏ ਹਨ ਅਤੇ ਵੱਖ ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ ਉਥੇ ਹੀ ਆਪਸੀ ਧਰਮ ਦੇ ਭਾਈਚਾਰੇ ਦੀ ਮਿਸਾਲ ਕਾਇਮ ਕਰ ਰਿਹਾ ਹੈ ਮੁਸਲਿਮ ਭਾਈਚਾਰਾ ਵਲੋਂ ਲੰਗਰ ਲਗਾਏ ਗਏ ਅਤੇ ਉਹਨਾਂ ਕਿਹਾ ਕਿ ਇਸ ਲੰਗਰ ਚ ਉਹਨਾਂ ਦੇ ਪਰਿਵਾਰ ਸੇਵਾ ਨਿਭਾ ਰਹੇ ਹਨ ਅਤੇ ਬੱਚੇ ਵੀ ਸ਼ਾਮਿਲ ਹਨ ਅਤੇ ਉਹ ਇਹ ਰੀਤ ਲਗਾਤਾਰ ਜਾਰੀ ਰੱਖਣਗੇ