India
2020 ਟੋਕੀਓ ਓਲੰਪਿਕ ਖੇਡਾਂ ‘ਤੇ ਵੀ ਪਿਆ ਕੋਰੋਨਾ ਦਾ ਅਸਰ, ਖੇਡਾਂ ਹੋਈਆਂ ਮੁਲਤਵੀ

25 ਮਾਰਚ : ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ‘ਚ ਤਹਿਲਕਾ ਮਚਾ ਰਿਹਾ ਹੈ। ਜਿੱਥੇ ਇਸਦੇ ਅਸਰ ਨਾਲ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਉਥੇ ਹੀ ਇਸਦਾ ਅਸਰ ਖੇਡ ਪ੍ਰਤੀਯੋਗਿਤਾਵਾਂ’ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਇਰਸ ਕਾਰਨ ਕਈ ਵੱਡੇ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਹਨ। ਇਸ ਦੌਰਾਨ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ‘ਤੇ ਨੂੰ ਇਕ ਸਾਲ ਦੇ ਲਈ ਟਾਲ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਆਈ. ਓ. ਸੀ. ਪ੍ਰਧਾਨ ਥਾਮਸ ਬਾਕ ਨੂੰ ਓਲੰਪਿਕ ਖੇਡਾਂ ਇਕ ਸਾਲ ਲਈ ਮੁਲਤਵੀ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਸ ‘ਤੇ ਆਈ. ਓ. ਸੀ. ਨੇ ਸਹਿਮਤੀ ਜਤਾ ਦਿੱਤੀ ਹੈ।