Connect with us

Punjab

ਥਾਣਾ ਮੁਖੀ ਨੇ ਮਨਜ਼ੂਰਸ਼ੁਦਾ ਸ਼ਰਾਬ ਠੇਕੇ ਕਰਵਾਇਆ ਬੰਦ ਸ਼ਰਾਬ ਠੇਕਾ ਖਾਲੀ ਕਰ ਜਬਤ ਕੀਤੀਆਂ ਬੋਤਲਾਂ

Published

on

ਸ਼ਰਾਬ ਦੇ ਠੇਕੇ ਤੇ ਪੁਲਿਸ ਕਰ ਰਹੀ ਹੈ ਸ਼ਰਾਬ ਇਕਠੀ ਇਹ ਤਸਵੀਰਾਂ ਆਈਆਂ ਜਿਲਾ ਗੁਰਦਾਸਪੁਰ ਦੇ ਕਸਬਾ ਫਤਿਹਗਡ਼੍ਹ ਚੂਡ਼ੀਆਂ ਚ ਸਾਮਣੇ , ਜਿਥੇ ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ ਦੇ ਥਾਣਾ ਮੁਖੀ ਆਪਣੀ ਪੁਲਿਸ ਪਾਰਟੀ ਨਾਲ ਸ਼ਰਾਬ ਦੇ ਠੇਕੇ ਨੂੰ ਖਾਲੀ ਕਰ ਆਪਣੀ ਗੱਡੀ ਚ ਲੱਧ ਕੇ ਲੈ ਗਏ ਪੁਲਿਸ ਥਾਣੇ | ਪੁਲਿਸ ਅਧਕਾਰੀ ਮੁਤਾਬਿਕ ਠੇਕਾ ਮਨਜ਼ੂਰਸ਼ੁਦਾ ਨਹੀਂ ਸੀ ਅਤੇ ਕੋਈ ਲਾਇਸੈਂਸ ਨਾ ਹੋਣ ਦੇ ਚਲਦੇ ਉਹਨਾਂ ਵਲੋਂ ਇਹ ਕਾਨੂੰਨੀ ਤੌਰ ਤੇ ਸ਼ਰਾਬ ਜਬਤ ਕੀਤੀ ਗਈ ਅਤੇ ਕੇਸ ਦਰਜ ਕੀਤਾ ਗਿਆ | ਉਥੇ ਹੀ ਦੂਸਰੇ ਪਾਸੇ ਪੁਲਿਸ ਥਾਣਾ ਮੁਖੀ ਦੀ ਕਾਰਵਾਈ ਤੇ ਸਵਾਲ ਚੁੱਕਦੇ ਹੋਏ ਆਬਕਾਰੀ ਵਿਭਾਗ ਦੇ ਅਧਕਾਰੀਆਂ ਵਲੋਂ ਠੇਕਾ ਮਨਜ਼ੂਰਸ਼ੁਦਾ ਦੱਸਿਆ ਅਤੇ ਉਹਨਾਂ ਦੇਰ ਸ਼ਾਮ ਆਪ ਮੌਕੇ ਤੇ ਪਹੁਚ ਠੇਕਾ ਖੁਲਵਾਇਆ ਇਸ ਦੇ ਨਾਲ ਹੀ ਸ਼ਰਾਬ ਠੇਕੇਦਾਰਾਂ ਵਲੋਂ ਉਕਤ ਪੁਲਿਸ ਅਧਕਾਰੀ ਤੇ ਪੈਸੇ ਮੰਗਣ ਦੇ ਆਰੋਪ ਵੀ ਲਗਾਏ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਵਿਖੇ ਅਬਕਾਰੀ ਵਿਭਾਗ ਅਤੇ ਸਥਾਨਿਕ ਪੁਲਿਸ ਵਿਚਾਲੇ ਹੋਏ ਹਾਈਵੋਲਟੇਜ ਡਰਾਮਾ ਜਿਥੇ ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ ਦੇ ਐਸਐਚਓ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦਾਣਾ ਮੰਡੀ ਸਾਹਮਣੇ ਜੋ ਸ਼ਰਾਬ ਠੇਕਾ ਹੈ ਉਸ ਕੋਲ ਕੋਈ ਮਨਜ਼ੂਰੀ ਨਹੀਂ ਹੈ ਅਤੇ ਉਹ ਗੈਰਕਾਨੂੰਨੀ ਅੰਗਰੇਜ਼ੀ ਠੇਕਾ ਚਲ ਰਿਹਾ ਹੈ ਅਤੇ ਜਦ ਉਹਨਾਂ ਵਲੋਂ ਸ਼ਰਾਬ ਦੇ ਠੇਕੇ ਤੇ ਚੈਕਿੰਗ ਕੀਤੀ ਗਈ ਜੋ ਮਨਜ਼ੂਰਸ਼ੁਦਾ ਦੀ ਆੜ ਚ ਠੇਕਾ ਚਲਾ ਰਹੇ ਸਨ। ਪਰ ਚੈਕਿੰਗ ਦੌਰਾਨ ਜਦੋਂ ਉਨ੍ਹਾਂ ਤੋਂ ਲਾਇਸੈਂਸ ਮੰਗਿਆ ਗਿਆ ਤੇ ਠੇਕੇ ਤੇ ਮਜੂਦ ਵਿਅਕਤੀ ਕੋਈ ਲਾਇਸੈਂਸ ਨਹੀਂ ਦਿਖਾ ਸਕੇ। ਅਤੇ ਜਿਸ ਦੇ ਚਲਦੇ ਮੌਕੇ ਤੇ ਹੀ ਉਹਨਾਂ ਵਲੋਂ ਠੇਕੇ ਅੰਦਰ ਮਜੂਦ ਸ਼ਰਾਬ ਦੀਆ ਬੋਤਲਾਂ ਨੂੰ ਆਪਣੇ ਕਬਜ਼ੇ ਚ ਲੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਉਧਰ ਇਸ ਮਾਮਲੇ ਚ ਆਬਕਾਰੀ ਵਿਭਾਗ ਵੀ ਜਦ ਹਰਕਤ ਚ ਆਇਆ ਤਾ ਦੇਰ ਸ਼ਾਮ ਮੌਕੇ ਤੇ ਪੁਜੇ ਅਤੇ ਉਹਨਾਂ ਪੁਲਿਸ ਥਾਣਾ ਮੁਖੀ ਦੀ ਇਸ ਕਾਰਵਾਈ ਤੇ ਸਵਾਲ ਚੁੱਕਦੇ (ਆਬਕਾਰੀ ਅਧਕਾਰੀ ) ਈਟੀਓ ਗੌਤਮ ਗੋਬਿੰਦ ਨੇ ਕਿਹਾ ਕਿ ਇਹ ਗ਼ਲਤ ਕੇਸ ਦਰਜ਼ ਕੀਤਾ ਗਿਆ ਹੈ ਜਦਕਿ ਇਹ ਠੇਕਾ ਉਹਨਾਂ ਦੇ ਰਿਕਾਰਡ ਮੁਤਾਬਿਕ ਮਨਜ਼ੂਰਸ਼ੁਦਾ ਹੈ ਅਤੇ ਲਾਇਸੈਂਸੀ ਸ਼ਰਾਬ ਦਾ ਠੇਕਾ ਹੈ ਅਤੇ ਪੁਲਿਸ ਮੁਖੀ ਨੇ ਜਦ ਰੈਡ ਕੀਤਾ ਉਦੋਂ ਕਿਸੇ ਆਬਕਾਰੀ ਵਿਭਾਗ ਦੇ ਅਧਕਾਰੀ ਨੂੰ ਸੂਚਿਤ ਨਹੀਂ ਕੀਤਾ ਅਤੇ ਜਦ ਉਹਨਾਂ ਦੇ ਇੰਸਪੈਕਟਰ ਨੂੰ ਪੁੱਛਿਆ ਵੀ ਤਾ ਉਹਨਾਂ ਇਸ ਬਾਰੇ ਉਹਨਾਂ ਨੂੰ ਲਿਸਟ ਵੀ ਭੇਜੀ ਗਈ ਇਸ ਕਿ ਠੇਕਾ ਮਨਜ਼ੂਰਸ਼ੁਦਾ ਹੈ ਲੇਕਿਨ ਉਸਦੇ ਬਾਵਜੂਦ ਕੇਸ ਦਰਜ ਕੀਤਾ ਗਿਆ ਜੋ ਗ਼ਲਤ ਹੈ ਉਥੇ ਹੀ ਖੁਦ ਅਧਕਾਰੀਆਂ ਵਲੋਂ ਠੇਕਾ ਮੁੜ ਖੁਲਵਾਇਆ ਗਿਆ ਅਤੇ ਜਦਕਿ ਉਹਨਾਂ ਕਿਹਾ ਕਿ ਇਸ ਬਾਬਤ ਉਹ ਆਪਣੇ ਵਿਭਾਗ ਦੇ ਆਲਾ ਅਧਕਾਰੀਆਂ ਨੂੰ ਸੂਚਿਤ ਕਰ ਰਹੇ ਹਨ ਇਸ ਦੇ ਨਾਲ ਹੀ ਸ਼ਰਾਬ ਠੇਕੇਦਾਰ ਦੇ ਮੈਨੇਜਰ ਨੇ ਉਕਤ ਪੁਲਿਸ ਅਧਕਾਰੀ ਤੇ ਆਰੋਪ ਲਗਾਏ | ਉਧਰ ਥਾਣਾ ਮੁਖੀ ਪ੍ਰਬਜੋਤ ਸਿੰਘ ਨੇ ਕਿਹਾ ਕਿ ਜੋ ਉਹਨਾਂ ਕਾਰਵਾਈ ਕੀਤੀ ਹੈ ਉਹ ਕਾਨੂੰਨ ਅਨੁਸਾਰ ਹੀ ਹੈ ਅਤੇ ਜੇਕਰ ਕੋਈ ਆਰੋਪ ਲਗਾ ਰਿਹਾ ਹੈ ਤਾ ਉਹਨਾਂ ਦੀ ਜਾਂਚ ਪੁਲਿਸ ਦੇ ਅਧਕਾਰੀ ਕਰ ਸਕਦੇ ਹਨ |