Punjab
ਪੀ.ਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਈ-ਕੇ.ਵਾਈ.ਸੀ. ਕਰਵਾਉਣਾ ਜ਼ਰੂਰੀ – ਮੁੱਖ ਖੇਤੀਬਾੜੀ ਅਫ਼ਸਰ

ਪਟਿਆਲਾ:
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਜਾਰੀ ਰੱਖਣ ਲਈ ਕਿਸਾਨਾਂ ਲਈ ਈ-ਕੇ.ਵਾਈ.ਸੀ. ਕਰਾਉਣਾ ਜ਼ਰੂਰੀ ਹੈ ਜਿਸ ਸਬੰਧੀ ਕਿਸਾਨ ਕਾਮਨ ਸਰਵਿਸ ਸੈਂਟਰ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ ਮੋਬਾਇਲ ਨੰਬਰ 78890-05589 ਨਾਲ ਰਾਬਤਾ ਕਰ ਸਕਦੇ ਹਨ।
ਉਨ੍ਹਾਂ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਪਟਿਆਲਾ ਦੇ 19606, ਤਹਿਸੀਲ ਨਾਭਾ 9373, ਤਹਿਸੀਲ ਪਾਤੜਾਂ ਦੇ 10536 ਤਹਿਸੀਲ ਰਾਜਪੁਰਾ ਦੇ 15782, ਅਤੇ ਤਹਿਸੀਲ ਸਮਾਣਾ ਦੇ 5845 ਕਿਸਾਨਾਂ ਦੀ ਈ-ਕੇ.ਵਾਈ.ਸੀ. ਹਾਲੇ ਤੱਕ ਨਹੀਂ ਹੋਈ ਹੈ ਤੇ ਇਹ ਰਿਕਾਰਡ ਵਿੱਚ ਪੈਡਿੰਗ ਦਿਖਾਈ ਦੇ ਰਹੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਿਸਾਨ ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰਾਂ ਵਿੱਚ ਪਹੁੰਚ ਕਰਕੇ ਵੀ ਇਸ ਕੰਮ ਨੂੰ ਕਰਵਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕੇ ਜ਼ਿਲ੍ਹਾ ਪਟਿਆਲਾ ਦੀ ਪੈਂਡਿੰਗ ਵੈਰੀਫਿਕੇਸ਼ਨ ਕਰਵਾਉਣ ਲਈ ਆਧਾਰ ਕਾਰਡ ਦੀ ਕਾਪੀ, ਫ਼ਰਦ ਦੀ ਕਾਪੀ ਅਤੇ ਬੈਂਕ ਦੀ ਕਾਪੀ pmkissan.gov.in ਉੱਪਰ ਦਰਜ ਕਰਾਉਣ ਲਈ ਬਲਾਕ ਖੇਤੀਬਾੜੀ ਦਫ਼ਤਰਾਂ ਨਾਲ ਸੰਪਰਕ ਕੀਤਾ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਅਨੁਸਾਰ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਿਸਾਨਾਂ ਦਾ ਨਾਮ ਇਸ ਸਕੀਮ ਵਿੱਚੋਂ ਕੱਟਿਆ ਜਾ ਸਕਦਾ ਹੈ।