Connect with us

Corona Virus

ਨਵਾਂਸ਼ਹਿਰ ਜ਼ਿਲ੍ਹੇ ਲਈ ਰਾਹਤ, 9 ਕੇਸ ਨੈਗੇਟਿਵ ਆਉਣ ਨਾਲ ਰਾਹਤ

Published

on

ਅੱਜ ਪਠਲਾਵਾ, ਲਧਾਣਾ ਉੱਚਾ ਤੇ ਝਿੱਕਾ ’ਚ ਸਮੂਹਿਕ ਪੱਧਰ ’ਤੇ ਸੈਂਪਲਿੰਗ

ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਦੀ ਮੌਤ ਬਾਅਦ ਮਿ੍ਰਤਕ ਦੇ ਸੰਪਰਕ ’ਚ ਆਏ ਵਿਅਕਤੀਆਂ ਦੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿਛਲੇ ਦਿਨਾਂ ’ਚ ਕੀਤੀ ਗਈ ਸੈਂਪਲਿੰਗ ’ਚੋਂ ਅੱਜ 9 ਕੇਸਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਕੁੱਝ ਕੁ ਰਾਹਤ ਦੀ ਸਥਿਤੀ ਬਣੀ ਹੈ।


ਸਿਵਲ ਸਰਜਨ ਡਾ. ਰਜਿੰਦਰ ਭਾਟੀਆਂ ਅਨੁਸਾਰ ਕਲ੍ਹ ਸ਼ਾਮ ਤੱਕ ਕੁੱਲ ਲਏ ਗਏ ਸੈਂਪਲਾਂ ਦੀ ਗਿਣਤੀ 61 ’ਤੇ ਪੁੱਜ ਗਈ ਹੈ ਅਤੇ ਹੁਣ ਤੱਕ ਜ਼ਿਲ੍ਹੇ ’ਚ 19 ਕੇਸ ਨੈਗੇਟਿਵ ਆ ਚੁੱਕੇ ਹਨ ਜਦਕਿ 22 ਦੀ ਰਿਪੋਰਟ ਪੈਂਡਿੰਗ ਹੈ। ਉਨ੍ਹ੍ਹਾਂ ਦੱਸਿਆ ਕਿ ਗਿਆਨੀ ਬਲਦੇਵ ਸਿੰਘ ਦੇ ਸੰਪਰਕਾਂ ਦੀ ਸਿਹਤ ਵਿਭਾਗ ਵੱਲੋਂ ਤਿਆਰ ਕੀਤੀ ਸੂਚੀ ਮੁਤਾਬਕ ਅੱਜ ਸਮੂਹਿਕ ਪੱਧਰ ’ਤੇ ਸੈਂਪਲਿੰਗ ਆਰੰਭ ਦਿੱਤੀ ਗਈ ਹੈ ਅਤੇ ਸ਼ਾਮ ਤੱਕ ਲਧਾਣਾ ਉੱਚਾ, ਪਠਲਾਵਾ ਤੇ ਝਿੱਕਾ ’ਚੋਂ 114 ਦੇ ਕਰੀਬ ਸੈਂਪਲ ਲਏ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਨਾਗਰਿਕਾਂ ਦੀ ਸਿਹਤ ਪ੍ਰਤੀ ਵਿਸ਼ੇਸ਼ ਤੌਰ ’ਤੇ ਧਿਆਨ ਦਿੰਦਿਆਂ, ਗਿਆਨੀ ਬਲਦੇਵ ਨਾਲ ਸੰਪਰਕ ਵਿੱਚ ਆਏ ਹਰੇਕ ਉਸ ਵਿਅਕਤੀ ਜਿਸ ’ਚ ਕੋਰੋਨਾ ਵਾਇਰਸ ਦੇ ਲੱਛਣ ਨਜ਼ਰ ਆਉਂਦੇ ਹਨ, ਦਾ ਸੈਂਪਲ ਲੈਣ ਦਾ ਆਦੇਸ਼ ਦਿੱਤਾ ਗਿਆ ਹੈ।


ਉਨ੍ਹਾਂ ਦੱਸਿਆ ਕਿ ਅੱਜ ਆਏ ਨੈਗੇਟਿਵ ਮਾਮਲਿਆਂ ’ਚ ਤਿੰਨ ਸੈਂਪਲ ਬਲਾਚੌਰ ’ਚੋਂ ਲਏ ਗਏ ਸਨ ਜਦਕਿ ਬਾਕੀ ਨਵਾਂਸ਼ਹਿਰ ਤੇ ਬੰਗਾ ਨਾਲ ਸਬੰਧਤ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕਲ੍ਹ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਅਤੇ ਕਮਿਸ਼ਨਰ ਰੂਪਨਗਰ ਸ੍ਰੀ ਰਾਹੁਲ ਤਿਵਾੜੀ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਵਿਅਾਪਕ ਪੱਧਰ ’ਤੇ ਸੈਂਪਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਸ ਗੱਲ ਦਾ ਪਤਾ ਲਾਇਆ ਜਾ ਸਕੇ ਕਿ ਗਿਆਨੀ ਬਲਦੇਵ ਸਿੰਘ ਦੇ ਸੰਪਰਕ ’ਚ ਆਏ ਕਿੰਨੇ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ।
ਦੂਸਰੇ ਪਾਸੇ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ’ਚ ਵਿਦੇਸ਼ ਤੋਂ ਆਏ ਵਿਅਕਤੀਆਂ ਦੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪਿੰਡ ਪੱਧਰ ’ਤੇ ਸਿਹਤ ਜਾਂਚ ਕਰਨ ਦੀ ਮੁਹਿੰਮ ਜੰਗੀ ਪੱਧਰ ’ਤੇ ਚਲਾਈ ਗਈ ਹੈ, ਜਿਸ ਲਈ 25 ਆਰ ਆਰ ਟੀ ਟੀਮਾਂ ਵੱਲੋਂ ਅੱਜ ਪਿੰਡ-ਪਿੰਡ ਜਾ ਕੇ ਚੈਕਿੰਗ ਕੀਤੀ ਗਈ।


ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਸਬੰਧੀ ਵਿਦੇਸ਼ ਤੋਂ ਆਏ ਐਨ ਆਰ ਆਈਜ਼ ਆਪਣੀ ਜਾਂਚ ਸਵੈ-ਇੱਛਾ ਨਾਲ ਕਰਵਾਉਣ ਲਈ ਫ਼ੋਨ ਨੰਬਰਾਂ 01823-227471, 227473 ਅਤੇ 227473 ’ਤੇ ਵੀ ਸੰਪਰਕ ਕਰ ਸਕਦੇ ਹਨ ਅਤੇ ਇਨ੍ਹਾਂ ਨੰਬਰਾਂ ਤੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ ਦੀ ਅਗਵਾਈ ’ਚ ਇਨ੍ਹਾਂ ਲੋਕਾਂ ਨੂੰ ਫ਼ੋਨ ਵੀ ਕੀਤੇ ਜਾ ਰਹੇ ਹਨ ਉਨ੍ਹਾਂ ਦੀ ਸਿਹਤ ਬਾਰੇ ਲਗਾਤਾਰ ਪੁੱਛਿਆ ਜਾ ਰਿਹਾ ਹੈ।


ਕਮਿਸ਼ਨਰ ਰੂਪਨਗਰ ਰਾਹੁਲ ਤਿਵਾੜੀ ਵੱਲੋਂ ਅੱਜ ਫ਼ਿਰ ਜ਼ਿਲ੍ਹੇ ਦਾ ਦੌਰਾ ਕਰਕੇ ਐਮ ਐਲ ਏ ਅੰਗਦ ਸਿੰਘ, ਆਈ ਜੀ ਜਸਕਰਨ ਸਿੰਘ, ਡੀ ਸੀ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ ਅਦਿਤਿਆ ਉੱਪਲ, ਸਮੂਹ ਐਸ ਡੀ ਐਮਜ਼ ਅਤੇ ਡੀ ਐਸ ਪੀਜ਼ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ।


Continue Reading
Click to comment

Leave a Reply

Your email address will not be published. Required fields are marked *