Punjab
ਅੱਜ ਤੋਂ ਸ਼ੁਰੂ ਹੋਏ ਨਵਰਾਤਰੀ

ਅੱਜ ਯਾਨੀ 26 ਸਤੰਬਰ ਤੋਂ ਨਵਰਾਤਰੀ ਸ਼ੁਰੂ ਹੋ ਗਈ ਹੈ। ਇਸ ਵਿਚ ਮਾਂ ਦੁਰਗਾ ਦੀ ਪੂਜਾ ਕੀਤੀ ਜਾਵੇਗੀ ਤੇ ਘਰ ਵਿਚ ਸੁੱਖ ਸ਼ਾਂਤੀ ਲਈ ਮਾਂ ਤੋਂ ਦੁਆਵਾਂ ਮੰਗੀਆਂ ਜਾਣਗੀਆਂ। ਔਰਤਾਂ ਦੁਆਰਾ ਵਰਤ ਰੱਖੇ ਜਾਣਗੇ। ਇਸ ਵਰ੍ਹੇ ਦੀ ਨਵਰਾਤਰੀ ਦੋ ਸ਼ੁੱਭ ਯੋਗਾਂ ਵਿਚ ਸੁਰੂ ਹੋਈ ਹੈ। ਇਹ ਯੋਗ ਦਵਿਪੁਸ਼ਕਰ ਅਤੇ ਯਯੀਜਯਾ ਯੋਗ ਹਨ ਅਤੇ ਇਹ ਯੋਗ ਬਹੁਤ ਹੀ ਸ਼ੁੱਭ ਮੰਨੇ ਜਾਂਦੇ ਹਨ।
ਨਵਰਾਤਰੀ ਤਿਉਹਾਰ ਦੇ ਪਿਛੋਕੜ ਬਾਰੇ ਗੱਲ ਕਰੀਏ ਤਾਂ ਮਾਨਤਾਵਾਂ ਅਨੁਸਾਰ ਅੱਜ ਕੈਲਾਸ਼ ਤੋਂ ਹਾਥੀ ਉੱਤੇ ਸਵਾਰ ਹੋ ਕੇ ਮਾਂ ਦੁਰਗਾ ਨੌ ਦਿਨਾਂ ਲਈ ਆਪਣੇ ਨਾਨਕੇ ਘਰ ਆ ਰਹੀ ਹੈ। ਮਾਂ ਦੁਰਗਾ ਦੇ ਸੁਵਾਗਤ ਵਿਚ ਲੋਕ ਘਰਾਂ ਵਿਚ ਕਲਸ਼ ਸਥਾਪਨਾ ਕਰਨਗੇ। ਇਸ ਸੰਬੰਧੀ ਯੋਗ ਮਹੂਰਤ, ਘਟਸਥਾਪਨ ਦੀ ਸਹੀ ਵਿਧੀ ਤੇ ਪੂਜਾ ਵਿਧੀ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਆਓ ਚਲਦੇ ਹਾਂ ਕਾਸ਼ੀ ਦੇ ਜੋਤਿਸ਼ਆਚਾਰੀਆ ਚੱਕਰਪਾਣੀ ਭੱਟ ਕੋਲ, ਜਿਨ੍ਹਾਂ ਨੇ ਕਲਸ਼ ਸਥਾਪਨਾ, ਘਟਸਥਾਪਨ ਤੇ ਪੂਜਾ ਵਿਧੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਹੈ।
ਦੇਵੀ ਪੂਜਾ ਨਾਲ ਸੰਬੰਧਤ ਹਰ ਕਾਰਜ ਉਚਿਤ ਮਹੂਰਤ ਵਿਚ ਕਰਨ ਨਾਲ ਹੀ ਫਲ ਪ੍ਰਾਪਤ ਹੁੰਦਾ ਹੈ। ਕਲਸ਼ ਸਥਾਪਨਾ ਲਈ ਅੱਜ ਦਾ ਦਿਨ ਨਿਰਧਾਰਿਤ ਹੈ। ਇਸ ਦਿਨ ਕਲਸ਼ ਸਥਾਪਨਾ ਅਤੇ ਦੇਵੀ ਪਾਠ ਦਾ ਸ਼ੁੱਭ ਮਹੂਰਤ ਸਵੇਰੇ 7:03 ਤੋਂ ਲੈ ਕੇ 9:54 ਤੱਕ ਹੈ। ਕਲਸ਼ ਸਥਾਪਨਾ ਲਈ ਇਹ ਪਹਿਲਾ ਯੋਗ ਮਹੂਰਤ ਹੈ।
ਇਸ ਤੋਂ ਇਲਾਵਾ ਅਭਿਜੀਤ ਯੋਗ ਵਿਚ ਕਲਸ਼ ਸਥਾਪਿਤ ਕਰਨਾ ਸ਼ੁੱਭ ਹੁੰਦਾ ਹੈ। ਅਭਿਜੀਤ ਮੁਹੂਰਤ ਦੁਪਹਿਰ 11:28 ਤੋਂ 12:24 ਤੱਕ ਹੈ। ਇਸ ਅਭਿਜੀਤ ਵਿਚ ਕਲਸ਼ ਸਥਾਪਿਤ ਕੀਤਾ ਜਾ ਸਕਦਾ ਹੈ, ਜੋ ਕਿ ਘਰ ਵਿਚ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਲਿਆਵੇਗਾ।
ਦੁਰਗਾ ਮਾਂ ਦਾ ਵਾਹਨ
ਨਵਰਾਤਰੀ ਦੇ ਦਿਨਾਂ ਵਿਚ ਜਦ ਸਪਤਮੀ ਤਿਥੀ ਹੁੰਦੀ ਹੈ ਤਾਂ ਮਾਂ ਦੁਰਗਾ ਦੇ ਆਉਣ ਦਾ ਵਾਹਨ ਪਤਾ ਲਗਦਾ ਹੈ। ਇਸ ਵਾਰ ਸਪਤਮੀ ਐਤਵਾਰ ਨੂੰ ਅਤੇ ਦਸ਼ਮੀ ਬੁੱਧਵਾਰ ਨੂੰ ਆ ਰਹੀ ਹੈ। ਇਸ ਲਈ ਮਾਂ ਦੁਰਗਾ ਦਾ ਵਾਹਨ ਹਾਥੀ ਹੈ। ਕਈ ਲੋਕ ਪਹਿਲੀ ਤਾਰੀਕ ਨੂੰ ਹੀ ਧਿਆਨ ਵਿਚ ਰੱਖਕੇ ਮਾਂ ਦੇ ਆਉਣ ਦਾ ਵਾਹਨ ਤੈਅ ਕਰ ਲੈਂਦੇ ਹਨ, ਜੋ ਕਿ ਸ਼ਾਸਤਰਾਂ ਦੇ ਅਨੁਸਾਰ ਨਹੀਂ ਹੈ।
ਪੂਜਾ ਵਿਧੀ
ਕਲਸ਼ ਸਥਾਪਨਾ ਲਈ ਪੂਜਾ ਵੀ ਕੀਤੀ ਜਾਂਦੀ ਹੈ। ਪੂਜਾ ਲਈ ਸਵੇਰੇ ਇਸ਼ਨਾਨ ਕਰੋ ਅਤੇ ਰੇਤਲੀ ਮਿੱਟੀ ਨਾਲ ਇਕ ਵੇਦੀ ਬਣਾਓ। ਕਲਸ਼ ਉੱਪਰ ਸਵਾਸਤਿਕ ਦਾ ਨਿਸ਼ਾਨ ਬਣਾਓ। ਇਸ ਵਿਚ ਗੰਗਾਜਲ ਦੀ ਚੁਲੀ ਪਾਓ। ਅੰਤ ਵਿਚ ਵੈਦਿਕ ਮੰਤਰਾਂ ਦਾ ਵਿਧੀਪੂਰਵਕ ਉਚਾਰਨ ਕਰਦਿਆਂ ਕਲਸ਼ ਦੀ ਸਥਾਪਨਾ ਕਰੋ।