Punjab
ਸੜਕ ਹਾਦਸਾ: ਟਰੱਕ ਡਰਾਈਵਰ ਦੀ ਜਲਦਬਾਜ਼ੀ ਨੇ ਲਈ ਇਕ ਵਿਅਕਤੀ ਦੀ ਜਾਨ , ਮੌਕੇ ‘ਤੇ ਹੀ ਤੋੜੇ ਦਮ

ਖੂਨੀ ਸੜਕ ਦੇ ਨਾਂ ਨਾਲ ਮਸ਼ਹੂਰ ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਭੋਗਪੁਰ ‘ਚ ਟ੍ਰੈਫਿਕ ਜਾਮ ਨੇ ਇਕ ਹੋਰ ਵਿਅਕਤੀ ਦੀ ਜਾਨ ਲੈ ਲਈ। ਨੈਸ਼ਨਲ ਹਾਈਵੇਅ ’ਤੇ ਲੱਗੇ ਲੰਮੇ ਟਰੈਫਿਕ ਜਾਮ ਦੌਰਾਨ ਜਾਮ ਵਿੱਚੋਂ ਨਿਕਲਣ ਦੀ ਕੋਸ਼ਿਸ਼ ਦੌਰਾਨ ਟਰੱਕ ਚਾਲਕ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ।
ਲੋਕਾਂ ਨੇ ਟੱਕਰ ਮਾਰਨ ਵਾਲੇ ਟਰੱਕ ਨੂੰ ਕੀਤਾ ਕਾਬੂ
ਸ਼ਰ੍ਹੇਆਮ ਇੱਕ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਕੇ ਉਸ ਦਾ ਕਤਲ ਕਰਕੇ ਫਰਾਰ ਹੋਏ ਟਰੱਕ ਡਰਾਈਵਰ ਦਾ ਮੋਟਰਸਾਈਕਲਾਂ ‘ਤੇ ਸਵਾਰ ਕੁਝ ਸਥਾਨਕ ਲੋਕਾਂ ਨੇ ਪਿੱਛਾ ਕੀਤਾ ਅਤੇ ਕਰੀਬ 7 ਕਿਲੋਮੀਟਰ ਦੂਰ ਬਿਆਸ ਪਿੰਡ ਕੋਲ ਜਾ ਕੇ ਕਾਬੂ ਕਰ ਲਿਆ। ਉਸ ਨੇ ਇਸ ਦੀ ਸੂਚਨਾ ਭੋਗਪੁਰ ਪੁਲੀਸ ਨੂੰ ਦਿੱਤੀ। ਪੁਲੀਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਪਰ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਟਰੱਕ ਵਿੱਚ ਬੈਠੇ 2 ਸਵਾਰੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੇ ਡਰਾਈਵਰ ਤੋਂ ਲੁਧਿਆਣਾ ਲਈ ਲਿਫਟ ਮੰਗੀ ਸੀ। ਪੁਲਸ ਉਸ ਨੂੰ ਪੁੱਛਗਿੱਛ ਲਈ ਥਾਣੇ ਲੈ ਆਈ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।