National
ਕੇਰਲ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 56 ਥਾਵਾਂ ‘ਤੇ ਮਾਰੀ ਰੇਡ, PFI ਦਾ ਗਠਨ ਕੇਰਲ ‘ਚ ਕਦ ਹੋਇਆ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ) ਦੇ ਦੂਜੇ ਦਰਜੇ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੀਰਵਾਰ ਤੜਕੇ ਕੇਰਲ ਵਿੱਚ ਲਗਭਗ 56 ਥਾਵਾਂ ‘ਤੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਛਾਪੇਮਾਰੀ ਪੀਐਫਆਈ ਆਗੂਆਂ ਦੀ ਕਿਸੇ ਹੋਰ ਨਾਂ ਨਾਲ ਸੰਗਠਨ ਨੂੰ ਮੁੜ ਸੰਗਠਿਤ ਕਰਨ ਦੀ ਯੋਜਨਾ ਦੇ ਮੱਦੇਨਜ਼ਰ ਕੀਤੀ ਗਈ ਸੀ।
ਦੱਸ ਦੇਈਏ ਕਿ PFI ਦਾ ਗਠਨ ਕੇਰਲ ਵਿੱਚ 2006 ਵਿੱਚ ਹੋਇਆ ਸੀ ਅਤੇ ਇਸਨੇ 2009 ਵਿੱਚ ਇੱਕ ਰਾਜਨੀਤਕ ਫਰੰਟ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਦਾ ਗਠਨ ਵੀ ਕੀਤਾ ਸੀ।