India
ਅਕਾਲੀ ਸਰਪੰਚ ਦੇ 2 ਕਾਤਿਲ ਗ੍ਰਿਫਤਾਰ

27 ਮਾਰਚ : ਗੁਰਦਾਸਪੁਰ ਦੇ ਪਿੰਡ ਢੱਲਥ ਦੇ ਸਾਬਕਾ ਅਕਾਲੀ ਸਰਪੰਚ ਕਤਲ ਕੇਸ ਵਿਚ ਨਾਮਜ਼ਦ ਦੋ ਵਿਅਕਤੀਆਂ ਨੂੰ ਪਠਾਨਕੋਟ ਪੁਲਿਸ ਨੇ ਦੇਰ ਸ਼ਾਮ ਗ੍ਰਿਫ਼ਤਾਰ ਕੀਤਾ। ਪੁਲਿਸ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ। ਗ੍ਰਿਫ਼ਤਾਰ ਕੀਤੇ ਗਏ ਚਾਰ ਨੌਜਵਾਨਾਂ ਵਿੱਚੋਂ ਦੋ ਅਕਾਲੀ ਸਰਪੰਚ ਦੀ ਹੱਤਿਆ ਵਿੱਚ ਭਗੌੜੇ ਸਨ ਅਤੇ ਬਾਕੀ ਦੇ ਦੋ ਨੌਜਵਾਨਾਂ ਨੇ ਜਿਨ੍ਹਾਂ ਨੇ ਲੁੱਟ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ 39 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਇੱਕ ਪਲਸਰ ਮੋਟਰਸਾਈਕਲ ਵੀ ਸ਼ਾਮਲ ਹੈ।