Life Style
ਘਰ ‘ਚ ਰਹਿੰਦਾ ਹੈ ਤਣਾਅ, ਹੁੰਦੀ ਹੈ ਲੜਾਈ ,ਤਾਂ ਅਪਣਾਓ ਇਹ ਨੁਕਤੇ ਹੋ ਜਾਏਗਾ ਕਮਾਲ
ਕਈ ਵਾਰ ਬਿਨਾਂ ਕਿਸੇ ਕਾਰਨ ਘਰ ਵਿੱਚ ਤਣਾਅ ਅਤੇ ਲੜਾਈ ਹੋ ਜਾਂਦੀ ਹੈ। ਆਪਸੀ ਸਬੰਧਾਂ ਵਿੱਚ ਕੁੜੱਤਣ ਅਤੇ ਉਦਾਸੀਨਤਾ ਰਹਿੰਦੀ ਹੈ । ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ‘ਚ ਖੁਸ਼ਹਾਲੀ ਚਾਹੁੰਦੇ ਹੋ ਤਾਂ ਇਨ੍ਹਾਂ ਉਪਾਵਾਂ ਨੂੰ ਜ਼ਰੂਰ ਅਪਣਾਓ।..
- ਘਰ ‘ਚ ਹਫਤੇ ‘ਚ ਇਕ ਵਾਰ ਗੁੱਗਲ ਧੂਪ ਦਾ ਧੂਆਂ ਕਰਨਾ ਸ਼ੁਭ ਹੁੰਦਾ ਹੈ ।
- ਰੋਟੀ ਪਕਾਉਣ ਤੋਂ ਪਹਿਲਾਂ ਤਵੇ ‘ਤੇ ਦੁੱਧ ਛਿੜਕਣਾ ਵੀ ਸ਼ੁਭ ਹੁੰਦਾ ਹੈ ।
- ਗਾਂ ਲਈ ਪਹਿਲੀ ਰੋਟੀ ਜਰੂਰ ਕੱਢ ਲਓ ।
- ਘਰ ਦੇ 3 ਦਰਵਾਜ਼ੇ ਇੱਕੋ ਲਾਈਨ ਵਿੱਚ ਨਹੀਂ ਹੋਣੇ ਚਾਹੀਦੇ।
- ਕਣਕ ਵਿੱਚ ਨਾਗਕੇਸ਼ਰ ਦੇ ਦੋ ਦਾਣੇ ਅਤੇ ਤੁਲਸੀ ਦੀਆਂ 11 ਪੱਤੀਆਂ ਪਾਕੇ ਉਸਨੂੰ ਪਿਸਾਣਾ ਸ਼ੁਭ ਮੰਨਿਆ ਜਾਂਦਾ ਹੈ।
- ਘਰ ‘ਚ ਸਰ੍ਹੋਂ ਦੇ ਤੇਲ ਦੇ ਦੀਵੇ ‘ਚ ਲੌਂਗ ਪਾਕੇ ਦੀਵਾ ਲਗਾਉਣਾ ਸ਼ੁਭ ਹੈ।
- ਘਰ ਵਿਚ ਸੁੱਕੇ ਫੁੱਲ ਨਾ ਰੱਖੋ।
- ਸੰਤਾਂ-ਮਹਾਤਮਾਵਾਂ ਦੀਆਂ ਆਸ਼ੀਰਵਾਦ ਦਿੰਦੇ ਦੀਆਂ ਤਸਵੀਰਾਂ ਤਸਵੀਰਾਂ ਬੈਠਕ ‘ਚ ਲਗਾਉਣਾ ਸ਼ੁਭ ਹੁੰਦਾ ਹੈ।
- ਘਰ ਵਿਚ ਟੁੱਟੀਆਂ, ਕਬਾੜ, ਬੇਲੋੜੀਆਂ ਚੀਜ਼ਾਂ ਨਾ ਰੱਖੋ।
- ਦੱਖਣ-ਪੂਰਬ ਦਿਸ਼ਾ ਦੇ ਕੋਨੇ ਵਿਚ ਹਰਿਆਲੀ ਨਾਲ ਭਰੀ ਤਸਵੀਰ ਲਗਾਓ।
- ਘਰ ‘ਚ ਗੋਲ ਕਿਨਾਰੇ ਵਾਲਾ ਫਰਨੀਚਰ ਹੀ ਸ਼ੁਭ ਹੁੰਦਾ ਹੈ।
- ਤੁਲਸੀ ਦੇ ਪੌਦੇ ਨੂੰ ਪੂਰਬ ਦਿਸ਼ਾ ਦੀ ਗੈਲਰੀ ਵਿਚ ਜਾਂ ਪੂਜਾ ਸਥਾਨ ਦੇ ਨੇੜੇ ਰੱਖੋ।
- ਵਾਸਤੂ ਅਨੁਸਾਰ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਕੀਤੇ ਗਏ ਪਾਣੀ ਦਾ ਨਿਕਾਸ ਆਰਥਿਕ ਨਜ਼ਰੀਏ ਤੋਂ ਸ਼ੁਭ ਹੁੰਦਾ ਹੈ। ਇਸ ਲਈ ਘਰ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਹ ਸਨ ਕੁਝ ਛੋਟੇ ਛੋਟੇ ਜਰੂਰੀ ਉਪਾਅ ਜੋ ਤੁਹਾਡੇ ਜੀਵਨ ਲਈ ਫਾਇਦੇਮੰਦ ਸਾਬਿਤ ਹੋ ਸਕਦੇ ਹਨ।
Continue Reading