Connect with us

India

ਜ਼ਿਲ੍ਹਾ ਮੈਜਿਸਟਰੇਟ ਵਲੋਂ ਕਰਫਿਊ ਦੌਰਾਨ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਨਵੇਂ ਹੁਕਮ ਜਾਰੀ

Published

on

ਸ਼੍ਰੀ ਮੁਕਤਸਰ ਸਾਹਿਬ, 28 ਮਾਰਚ : ਅਰਾਵਿੰਦ ਕੁਮਾਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਵਲੋਂ  ਕਰਫਿਊ ਦੌਰਾਨ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈਨੂੰ ਯਕੀਨੀ ਬਣਾਉਣ ਲਈ ਪਹਿਲਾ ਜਾਰੀ ਹੁਕਮਾਂ ਵਿਚ ਸੋਧ ਕਰਦਿਆਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। 

   ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਜ਼ਿਲੇ ਵਿੱਚ ਬੈਂਕ ਅਤੇ ਏ.ਟੀ.ਐਮ 30 ਮਾਰਚ ਦਿਨ ਸੋਮਵਾਰ ਨੂੰ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 2.00 ਵਜੇਤੱਕ ਖੁੱਲ•ਣਗੇ, ਪਰੰਤੂ ਬੈਕ ਵਿੱਚ ਸਟਾਫ ਦੀ ਗਿਣਤੀ 5 ਤੋ ਵੱਧ ਨਹੀਂ ਹੋਣੀ ਚਾਹੀਦੀ ਅਤੇ ਬੈਂਕ ਕਰਮਚਾਰੀ ਜ਼ਿਲ•ੇ ਦਾ ਹੀ ਹੋਣਾ ਚਾਹੀਦਾ ਹੈ ਅਤੇ ਬਾਹਰਲੇ ਜ਼ਿਲੇਦੇ ਕਰਮਚਾਰੀਆਂ ਨੂੰ ਬੈਂਕ ਵਿੱਚ ਆਉੋਣ ਤੋਂ ਗੁਰੇਜ ਕਰਨਾ ਚਾਹੀਦਾ ਹੈ।  ਸਹਿਕਾਰੀ ਸਭਾਵਾਂ ਬੈਂਕ ਦੇ ਤਿੰਨ ਕਰਮਚਾਰੀ ਹੀ ਬੈਂਕ ਵਿੱਚ ਤਾਇਨਾਤ ਰਹਿਣਗੇ ਤਾਂ ਜੋਕਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਇਸ ਸਬੰਧ ਵਿੱਚ ਜ਼ਿਲ੍ਹਾ ਲੀਡ ਮੈਨੇਜਰ ਸਬੰਧਿਤ ਜ਼ਿਲੇ ਦੀਆਂ  ਬੈਂਕਾਂ ਅਤੇ ਏ.ਟੀ.ਐਮ ਤੇ ਸਰਕਾਰ ਵਲੋਂ ਜਾਰੀ ਹਦਾਇਤਾਂਅਨੁਸਰ ਬਚਾਓ ਪੱਖ ਨੂੰ ਮੁੱਖ ਰੱਖਦੇ ਹੋਏ ਲੋੜੀਦੇ ਪ੍ਰਬੰਧ ਜਿਵੇ ਕਿ ਸੈਨੀਟਾਈਜੇਸ਼ਨ ਅਤੇ ਸਮਾਜਿਕ ਦੂਰੀ ਬਣਾਉਣ ਸਬੰਧੀ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏਗਾ।ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਮੈਡੀਕਲ ਸਟੋਰ 5 ਅਪ੍ਰੈਲ ਨੂੰ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਖੁੱਲੇ ਰਹਿਣਗੇ ਜਦਕਿ ਸਰਕਾਰੀ,ਪ੍ਰਾਈਵੇਟਹਸਪਤਾਲਾਂ ਅੰਦਰ ਸਥਿਤ ਮੈਡੀਕਲ ਸਟੋਰ ਲਗਾਤਾਰ ਖੁੱਲੇ ਰਹਿਣਗੇ । ਸ੍ਰੀ ਮੁਕਤਸਰ ਸਾਹਿਬ ਦੇ ਸਿਵਿਲ ਹਸਪਤਾਲ ਦੇ ਬਾਹਰ ਮੌਜੂਦ 7 ਮੈਡੀਕਲ ਸਟੋਰਾਂ ਵਿੱਚਹਰ ਰੋਜ ਇੱਕ ਮੈਡੀਕਲ ਸਟੋਰ ਨੂੰ ਖੋਲ•ਣ ਦੀ ਇਜ਼ਾਜਤ ਦਿੱਤੀ ਗਈ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸ਼ਹਿਰੀ ਖੇਤਰਾਂ ਵਿੱਚ ਘਰ ਘਰ ਜਾ ਕੇ ਸਬਜੀਸਪਲਾਈ ਮਿਤੀ 31 ਮਾਰਚ ਨੂੰ ਸਵੇਰੇ 11.00  ਵਜੇ ਤੱਕ ਰੇਹੜੀਆਂ ਰਾਹੀਂ ਗਲੀ ਮੁਹੱਲਿਆਂ ਵਿੱਚ ਕੀਤੇ ਜਾਣ ਦੀ ਇਜਾਜਤ ਹੋਵੇਗੀ ਅਤੇ ਰੇਹੜੀ ਵਾਲਿਆਂ ਨੂੰਹਦਾਇਤ ਕੀਤੀ ਕਿ ਉਸ ਦੀ ਰੇਹੜੀ ਪਾਸ ਇੱਕ ਤੋਂ ਜ਼ਿਆਦਾ ਵਿਅਕਤੀ ਸਬਜੀ ਨਾ ਖਰੀਦਣ ਵਾਲਾ ਹੋਵੇ ਅਤੇ ਉਹ ਨਿਰਧਾਰਤ ਰੇਟ ਤੇ ਹੀ ਸਬਜੀ ਵੇਚੇਗਾ।

    ਜ਼ਿਲੇ ਦੇ ਅੰਦਰ ਭੱਠਿਆਂ, ਸੈਲਰਾਂ ਅਤੇ ਕਾਟਨ ਫੈਕਟਰੀਆਂ ਆਦਿ ਮਜ਼ਦੂਰਾਂ ਤੱਕ ਰਾਸ਼ਨ ਪਹੁੰਚਾਉਣ ਦੀ ਜੁੰਮੇਵਾਰੀ ਉਦਯੋਗ ਦੇ ਮਾਲਕ ਵਲੋ. 29 ਮਾਰਚ  ਨੂੰਰਾਸ਼ਨ ਦੇਣ ਦੇ ਜੁੰਮੇਵਾਰ ਹੋਣਗੇ ਅਤੇ ਉਹ ਮਜੂਦਰਾਂ ਦੀ ਸੂਚੀ ਤਿਆਰ ਕਰਕੇ ਖੁਰਾਕ ਅਤੇ ਸਪਲਾਈ ਕੰਟਰੋਲਰ ਵਲੋਂ ਤਿਆਰ ਕਰਕੇ ਪੁਲਿਸ ਵਿਭਾਗ ਨੂੰ ਮੁਹੱਈਆਂਕਰਵਾਈ ਜਾਵੇਗੀ ਤਾਂ ਜੋ ਰਾਸ਼ਨ ਲਿਜਾਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।