punjab
ਜਗਰਾਓਂ ‘ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਹੋਇਆ ਜ਼ਬਰਦਸਤ ਮੁਕਾਬਲਾ, ਗੈਂਗਸਟਰ ਦੀ ਲੱਤ ‘ਤੇ ਲੱਗੀ ਗੋਲੀ
ਪੰਜਾਬ ਵਿੱਚ ਗੈਂਗਸਟਰ ਕਾਰੋਬਾਰੀਆਂ ਅਤੇ ਲੋਕਾਂ ਨੂੰ ਸ਼ਰੇਆਮ ਦੇ ਰਹੇ ਧਮਕੀਆਂ। ਧਮਕੀਆਂ ਦੇਣ ਵਾਲੇ ਗੈਂਗਸਟਰ ਕਈ ਮਾਮਲਿਆਂ ਵਿੱਚ ਪੁਲਿਸ ਤੋਂ ਭਗੌੜੇ ਹਨ। ਬੀਤੇ ਦਿਨ ਜਗਰਾਓਂ ਵਿੱਚ ਇੱਕ ਕਰਿਆਨਾ ਵਪਾਰੀ ਤੋਂ ਫਿਰੌਤੀ ਦੀ ਰਕਮ ਵਸੂਲਣ ਆਏ ਦੋ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਦੌਰਾਨ ਇੱਕ ਗੈਂਗਸਟਰ ਦੀ ਲੱਤ ਲੱਗ ਗਈ। ਜਦਕਿ ਦੂਜਾ ਫਰਾਰ ਹੋ ਗਿਆ।
ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ‘ਚ ਅੱਤਵਾਦੀ ਅਰਸ਼ ਦਾਲਾ ਦੇ ਸਾਥੀ ਮਨਪ੍ਰੀਤ ਸਿੰਘ ਨੇ ਆਡੀਓ ਜਾਰੀ ਕੀਤੀ ਹੈ। ਮਨਪ੍ਰੀਤ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਗੋਲੀ ਚਲਾਉਣ ਵਾਲਾ ਵਿਅਕਤੀ ਨਿਹੱਥੇ ਸੀ। ਉਸ ਕੋਲ ਕੋਈ ਹਥਿਆਰ ਨਹੀਂ ਸੀ। ਦੋਵੇਂ ਨੌਜਵਾਨ ਕਿਸੇ ਸਮੇਂ ਉਸ ਦੇ ਨਾਲ ਹੁੰਦੇ ਸਨ ਪਰ ਹੁਣ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਦੋਵਾਂ ਨੇ ਫਿਰੌਤੀ ਮੰਗੀ ਸੀ।
ਉਸ ਨੇ ਐਸਐਸਪੀ ਨੂੰ ਆਪਣੀ ਸਾਰੀ ਕਹਾਣੀ ਦੱਸੀ ਤਾਂ ਐਸਐਸਪੀ ਦੇ ਵੱਲੋਂ ਉਸ ਦੀ ਸੁਰੱਖਿਆ ਦੇ ਲਈ ਇੱਕ ਪੁਲਿਸ ਮੁਲਾਜ਼ਮ ਦੀ ਡਿਊਟੀ ਵੀ ਲਗਾ ਦਿੱਤੀ ਗਈ।ਤਾਜ਼ਾ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਗੈਂਗਸਟਰਾਂ ਨੇ ਗਣਤੰਤਰ ਦਿਵਸ ਦੀ ਆੜ ਵਿੱਚ ਜਦੋਂ ਪੁਲਿਸ ਗਣਤੰਤਰ ਦਿਵਸ ਮਨਾਉਣ ਦੇ ਰੁਝੇਵਿਆਂ ਵਿੱਚ ਰੁਝੀ ਹੋਈ ਸੀ ਤਾਂ ਵਪਾਰੀ ਤੋਂ ਫਿਰੌਤੀ ਲੈਣ ਦੇ ਲਈ ਗੁਰੂਸਰ ਤੋਂ ਚੂਹੜਚੱਕ ਵਾਲੀ ਸੜਕ ਉੱਤੇ ਸੱਦ ਲਿਆ ਸੀ ।