National
Aadhar card ਨਾਲ Pan card ਲਿੰਕ ਕਰਨਾ ਹੁਣ ਹੋਇਆ ਲਾਜ਼ਮੀ,ਲਿੰਕ ਨਾ ਕਰਵਾਇਆ ਪਵੇਗਾ ਜੁਰਮਾਨਾ
ਸਰਕਾਰ ਨੇ ਪਰਮਾਨੈਂਟ ਅਕਾਊਂਟ ਨੰਬਰ (PAN) ਨੂੰ ਆਧਾਰ ਨਾਲ ਲਾਜ਼ਮੀ ਲਿੰਕ ਕਰਨ ‘ਤੇ ਮੁੜ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਹਾਡਾ ਪੈਨ 31 ਮਾਰਚ, 2023 ਤੱਕ ਆਧਾਰ ਨਾਲ ਲਿੰਕ ਨਹੀਂ ਹੁੰਦਾ ਹੈ, ਤਾਂ ਤੁਹਾਨੂੰ ਕੋਈ ਟੈਕਸ ਲਾਭ ਨਹੀਂ ਮਿਲੇਗਾ।
ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (ਸੀਬੀਡੀਟੀ) ਦੇ ਚੇਅਰਮੈਨ ਨਿਤਿਨ ਗੁਪਤਾ ਨੇ ਕਿਹਾ, ਜੇਕਰ ਨਿਰਧਾਰਤ ਮਿਤੀ ਤੱਕ ਲਿੰਕ ਨਹੀਂ ਕੀਤਾ ਗਿਆ, ਤਾਂ ਮਾਰਚ ਤੋਂ ਬਾਅਦ ਪੈਨ ਵੈਧ ਹੋਣਾ ਬੰਦ ਹੋ ਜਾਵੇਗਾ। ਦੇਸ਼ ਵਿੱਚ ਹੁਣ ਤੱਕ 61 ਕਰੋੜ ਨਾਗਰਿਕਾਂ ਨੂੰ ਪੈਨ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕੁੱਲ 48 ਕਰੋੜ ਲੋਕਾਂ ਨੇ ਪੈਨ ਨੂੰ ਆਧਾਰ ਨਾਲ ਜੋੜਿਆ ਹੈ। ਇਸ ਦੇ ਨਾਲ ਹੀ 13 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਨੇ ਅਜੇ ਤੱਕ ਇਸ ਜ਼ਰੂਰਤ ਨੂੰ ਪੂਰਾ ਨਹੀਂ ਕੀਤਾ ਹੈ।
31 ਮਾਰਚ ਤੋਂ ਬਾਅਦ 10 ਹਜ਼ਾਰ ਜੁਰਮਾਨਾ
31 ਮਾਰਚ ਤੋਂ ਬਾਅਦ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਲਈ 10,000 ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ। ਇਸ ਦੇ ਨਾਲ ਹੀ 31 ਮਾਰਚ ਤੱਕ ਤੁਹਾਨੂੰ ਸਿਰਫ 1,000 ਰੁਪਏ ਫੀਸ ਦੇਣੀ ਪਵੇਗੀ।