Punjab
ਮਲੋਟ ਵਿੱਚ ਵੀ ਜਤਾਇਆ ਜਾ ਰਿਹਾ ਹੈ ਕੋਰੋਨਾ ਦਾ ਸ਼ੱਕ, ਕਈ ਸੈਂਪਲ ਜਾਂਚ ਲਈ ਭੇਜੇ

ਹਲਕਾ ਮਲੋਟ ਦੇ ਵਿੱਚ ਇੱਕ ਕੋਰੋਨਾ ਵਾਇਰਸ ਦਾ ਸ਼ੱਕੀ ਵਿਅਕਤੀ ਸਾਹਮਣੇ ਆਇਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਸ਼ੱਕੀ ਮਰੀਜ ਦੇ ਨਾਲ ਉਸਦੇ ਪਰਿਵਾਰ ਦੀ ਪੂਰੀ ਜਾਂਚ ਪੜਤਾਲ ਕੀਤੀ ਗਈ ਤੇ ਉਹਨਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਪੂਰੇ ਪਰਿਵਾਰ ਨੂੰ ਮਲੋਟ ਦੇ ਸਿਵਿਲ ਹਸਪਤਾਲ ਵਿੱਖੇ ਆਈਸੋਲੈਸ਼ਨ ਚ ਰਖਿਆ ਗਿਆ ਹੈ ਤਾਂ ਜੋ ਇਹ ਸਿਫ਼ ਰਹਿਣ ਤੇ ਜੇਕਰ ਇਹ ਇੰਫੈਕਟੇਡ ਹੋਏ ਤਾਂ ਹੋਰ ਲੋਕਾਂ ਨੂੰ ਬਚਾਇਆ ਜਾ ਸਕੇ। ਹੁਣ ਇਹਨਾਂ ਦੀ ਕੋਰੋਨਾ ਦੀ ਪੁਸ਼ਟੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲਗ ਸਕੇਗਾ। ਪਰ ਇਸ ਖਬਰ ਨਾਲ ਇਹਨਾਂ ਦੇ ਪਿੰਡ ਵਿੱਚ ਦਹਿਸ਼ਤ ਫੈਲ ਚੁੱਕੀ ਹੈ ਲੋਕਾਂ ਨੂੰ ਡਰ ਹੋ ਗਿਆ ਹੈ ਕਿ ਹੁਣ ਕੀਤੇ ਇਹ ਵਾਇਰਸ ਓਹਨਾ ਦੇ ਪਿੰਡ ਵਿੱਚ ਵੀ ਨਾ ਫੈਲ ਜਾਵੇ।