Connect with us

punjab

ਪੁਲਿਸ ਵੀ ਹੁਣ ਕੈਮਰਿਆਂ ਦੀ ਨਿਗਰਾਨੀ ਹੇਠ, ਪੰਜਾਬ ਦਾ ਪਹਿਲਾ ਆਧੁਨਿਕ ਕਮਾਂਡ ਐਂਡ ਕੰਟਰੋਲ ਸੈਂਟਰ ਤਿਆਰ

Published

on

ਪਠਾਨਕੋਟ : ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਠਾਨਕੋਟ ਵਿੱਚ ਪੰਜਾਬ ਦਾ ਪਹਿਲਾ ਆਧੁਨਿਕ ਕਮਾਂਡ ਐਂਡ ਕੰਟਰੋਲ ਸੈਂਟਰ ਤਿਆਰ ਹੋ ਗਿਆ ਹੈ। ਇਹ ਕੈਮਰੇ ਥਾਣਿਆਂ ‘ਤੇ ਚੌਂਕੀਆਂ ਦੀ ਵੀ ਨਿਗਰਾਨੀ ਕਰਨਗੇ ,,ਤੁਹਾਨੂੰ ਦੱਸ ਦੇਈਏ ਇਹ ਆਧੁਨਿਕ ਕਮਾਂਡ ਐਂਡ ਕੰਟਰੋਲ ਸੈਂਟਰ ਇੱਥੇ ਦੇ SSP ਦਫ਼ਤਰ ਵਿੱਚ ਸਥਾਪਿਤ ਕੀਤਾ ਗਿਆ ਹੈ। ਇਸ ਰਾਹੀਂ ਸਰਹੱਦ ਤੋਂ ਲੈ ਕੇ ਹਰ ਵੱਡੇ ਅੰਤਰਰਾਜੀ ਬਲਾਕ, ਵੱਡੇ ਚੌਕ-ਚੌਰਾਹੇ, 10 ਥਾਣਿਆਂ, ਚੌਂਕੀਆਂ ‘ਤੇ ਮਾਈਨਿੰਗ ਬਲਾਕਾਂ ‘ਤੇ 192 ਆਧੁਨਿਕ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ ਖਬਰਾਂ ਮੁਤਾਬਿਕ ਸਰਹੱਦ ਤੋਂ ਸ਼ਹਿਰ ਤੱਕ 192 ਅਤਿ ਆਧੁਨਿਕ ਕੈਮਰੇ ਲਗਾਏ ਗਏ ਹਨ। ਜੇਕਰ ਕਿਸੇ ਨਾਕੇ ‘ਤੇ ਕੋਈ ਚੋਰੀ ਦਾ ਵਾਹਨ ਆਉਂਦਾ ਹੈ ਤਾਂ ਏ ਇਹ ਤੁਰੰਤ ਨੰਬਰ ਟਰੇਸ ਕਰਕੇ ਦੱਸੇਗਾ ਕਿ ਗੱਡੀ ਚੋਰੀ ਦੀ ਹੈ। ਹਰ ਪੁਆਇੰਟ ‘ਤੇ 3-3 ਕੈਮਰੇ ਲਗਾਏ ਗਏ ਹਨ ਜੋ ਆਉਣ-ਜਾਣ ਵਾਲੇ ਵਾਹਨਾਂ ਨੂੰ ਸਕੈਨ ਕਰਨਗੇ।

ਦੱਸਿਆ ਗਿਆ ਪੂਰੇ ਨੈੱਟਵਰਕ ਦੀ ਕਮਾਂਡ SSP ਦਫ਼ਤਰ ‘ਚ ਬਣੇ ਵਿਸ਼ੇਸ਼ ਹਾਲ ‘ਚ ਰੱਖੀ ਗਈ ਹੈ। ਇਸ ਸਬੰਧੀ 7 ਕਰਮਚਾਰੀ ਦਿਨ ਅਤੇ 7 ਰਾਤ ਦੀਆਂ ਸ਼ਿਫਟਾਂ ‘ਚ ਡਿਊਟੀ ‘ਤੇ ਤਾਇਨਾਤ ਹਨ। ਹਰ SHO, ਪੁਲਿਸ ਅਧਿਕਾਰੀ ਦੀ ਗੱਡੀ ‘ਤੇ GPS ਲਗਾਇਆ ਗਿਆ ਹੈ। ਕਮਾਂਡ ਸੈਂਟਰ ‘ਚ ਕਿਸੇ ਵੀ ਤਰ੍ਹਾਂ ਦੀ ਸੂਚਨਾ ਮਿਲਣ ‘ਤੇ ਜੋ ਵੀ ਟੀਮ ਨੇੜੇ ਹੁੰਦੀ ਹੈ ਉਨ੍ਹਾਂ ਨੂੰ ਭੇਜ ਦਿੱਤਾ ਜਾਂਦਾ ਹੈ। ਇਸ ਰਾਹੀਂ ਸ਼ਹਿਰ ਦੇ ਕਿਸੇ ਵੀ ਹਿੱਸੇ ਤੱਕ ਪਹੁੰਚਣ ਲਈ 5 ਮਿੰਟ ਅਤੇ ਪੇਂਡੂ ਖੇਤਰ ਤੱਕ 15 ਮਿੰਟ ਲੱਗਦੇ ਹਨ। ਦੱਸ ਦੇਈਏ ਇਹ ਪੰਜਾਬ ਦਾ ਪਹਿਲਾ ਹਾਈਟੈਕ ਕਮਾਂਡ ਸੈਂਟਰ ਹੈ ਜੋ ਬਹੁਤ ਸਾਰੇ ਅਪਰਾਧਾਂ ਦਾ ਪਰਦਾਫਾਸ਼ ਕਰਨ ਵਿੱਚ ਮਦਦ ਕਰ ਰਿਹਾ ਹੈ। ਦੱਸ ਦੇਈਏ 2016 ਵਿੱਚ ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹੇ ਵਿੱਚ ਰੱਖਿਆ ਦੀ ਦੂਜੀ ਲਾਈਨ ਦੀ ਲੋੜ ਮਹਿਸੂਸ ਕੀਤੀ ਸੀ। ਜਿਸ ‘ਤੋਂ ਬਾਅਦ ਪਠਾਨਕੋਟ ‘ਚ ਸੁਰੱਖਿਆ ਲਈ ਆਧੁਨਿਕ ਕਮਾਂਡ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਹ ਤਿਆਰ ਕਰਨ ਵਾਲਾ ਪਠਾਨਕੋਟ ਸੂਬੇ ਦਾ ਪਹਿਲਾਂ ਜ਼ਿਲ੍ਹਾ ਬਣ ਗਿਆ ਹੈ।