Punjab
ਸਿੱਧੂ ਮੂਸੇਵਾਲਾ ਦਾ ਬੁੱਤ ਦੇਖ ਕੇ ਅਫਸਾਨਾ ਖਾਨ ਤੇ ਸਾਜ ਹੋਏ ਭਾਵੁਕ, ਵੀਡੀਓ ਆਈ ਸਾਹਮਣੇ

ਪੰਜਾਬੀ ਗਾਇਕਾ ਅਫਸਾਨਾ ਖਾਨ ‘ਤੇ ਉਸਦੇ ਪਤੀ ਸਾਜ ਨੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੇ ਨਾਲ ਮੂਸਾ ਪਿੰਡ ਵਿੱਚ ਕੀਤੀ ਸ਼ਿਰਕਤ।ਇਸ ਦੌਰਾਨ ਅਫਸਾਨਾ ਖਾਨ ਅਤੇ ਸਾਜ਼ ਨੇ ਸਿੱਧੂ ਮੂਸੇਵਾਲਾ ਦਾ ਬੁੱਤ ਵੀ ਦੇਖਿਆ, ਜਿਸ ਨੂੰ ਦੇਖ ਕੇ ਉਹ ਭਾਵੁਕ ਹੋ ਗਏ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਅਫਸਾਨਾ ਖਾਨ ਸਿੱਧੂ ਦੇ ਬੁੱਤ ਨੂੰ ਛੂਹ ਕੇ ਕਾਫੀ ਹੈਰਾਨ ਹੋਈ। ਦੱਸ ਦੇਈਏ ਕਿ ਸਿੱਧੂ ਦਾ ਬੁੱਤ 19 ਮਾਰਚ ਨੂੰ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਸੀ।ਸਿੱਧੂ ਦੇ ਬੁੱਤ ਨੂੰ ਦੇਖ ਕੇ ਲੋਕ ਕਾਫੀ ਭਾਵੁਕ ਹੋ ਰਹੇ ਹਨ।
