National
BREAKING NEWS:ਰਾਹੁਲ ਗਾਂਧੀ ਭੈਣ ਪ੍ਰਿਅੰਕਾ ਨਾਲ ਪਹੁੰਚੇ ਸੂਰਤ, ਅਦਾਲਤ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼
ਰਾਹੁਲ ਗਾਂਧੀ ਸੂਰਤ ਪਹੁੰਚ ਚੁੱਕੇ ਹਨ। ਭੈਣ ਪ੍ਰਿਅੰਕਾ ਵੀ ਉਨ੍ਹਾਂ ਦੇ ਨਾਲ ਹੈ। ਮਾਣਹਾਨੀ ਮਾਮਲੇ ‘ਚ 2 ਸਾਲ ਦੀ ਸਜ਼ਾ ਸੁਣਾਏ ਜਾਣ ਦੇ 12 ਦਿਨ ਬਾਅਦ ਰਾਹੁਲ ਅੱਜ ਸੂਰਤ ਦੀ ਅਦਾਲਤ ‘ਚ ਫੈਸਲੇ ਖਿਲਾਫ ਅਪੀਲ ਕਰਨ ਜਾ ਰਹੇ ਹਨ। ਫੈਸਲੇ ਦੇ ਅਗਲੇ ਹੀ ਦਿਨ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਸੀ।
ਰਾਹੁਲ ਦਿੱਲੀ ਤੋਂ ਸੂਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਸਵੇਰੇ 10.30 ਵਜੇ ਸੋਨੀਆ ਗਾਂਧੀ ਉਨ੍ਹਾਂ ਨੂੰ ਮਿਲਣ ਆਈ। 1 ਘੰਟੇ ਬਾਅਦ ਰਾਹੁਲ ਸੂਰਤ ਲਈ ਰਵਾਨਾ ਹੋ ਗਿਆ। ਰਾਹੁਲ ਤੋਂ ਇਲਾਵਾ ਪ੍ਰਿਅੰਕਾ ਗਾਂਧੀ, ਰਾਜਸਥਾਨ, ਛੱਤੀਸਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਸੀਐਮ ਵੀ ਸੂਰਤ ਆਏ ਹਨ। ਰਾਹੁਲ ਦੇ ਆਉਣ ਤੋਂ ਪਹਿਲਾਂ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਪ੍ਰੈੱਸ ਕਾਨਫਰੰਸ ਕੀਤੀ।
ਇੱਥੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਰਿਜਿਜੂ ਨੇ ਕਿਹਾ- ਜਦੋਂ ਤੁਹਾਡਾ (ਰਾਹੁਲ ਗਾਂਧੀ) ਮੁਕੱਦਮਾ ਚੱਲਿਆ ਤਾਂ ਤੁਸੀਂ ਅਪੀਲ ਕਿਉਂ ਨਹੀਂ ਕੀਤੀ। ਅਦਾਲਤ ਵੱਲੋਂ ਤੁਹਾਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤੁਸੀਂ ਇਹ ਡਰਾਮਾ ਕਰ ਰਹੇ ਹੋ। ਇਹ ਸਿਰਫ ਅਦਾਲਤ ‘ਤੇ ਦਬਾਅ ਬਣਾਉਣ ਲਈ ਹੈ। ਕਾਂਗਰਸ ਪਾਰਟੀ ਪੂਰੇ ਪਰਿਵਾਰ ਨੂੰ ਦੇਸ਼ ਤੋਂ ਉੱਪਰ ਸਮਝਦੀ ਹੈ।
ਸੂਰਤ ‘ਚ ਤਾਕਤ ਪ੍ਰਦਰਸ਼ਨ ਦੀ ਤਿਆਰੀ ‘ਚ ਕਾਂਗਰਸ
ਦੱਸ ਦੇਈਏ ਕਿ 23 ਮਾਰਚ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ 24 ਮਾਰਚ ਨੂੰ ਰਾਹੁਲ ਦੀ ਲੋਕ ਸਭਾ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਸੰਸਦ ਦੇ ਦੋਵੇਂ ਸਦਨਾਂ ਅਤੇ ਦੇਸ਼ ਭਰ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਦੇ ਸੂਰਤ ਵਿੱਚ ਆਉਣ ਦੇ ਦੌਰਾਨ ਵੀ ਪਾਰਟੀ ਸ਼ਕਤੀ ਪ੍ਰਦਰਸ਼ਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਪਾਰਟੀ ਦੇ ਵੱਡੇ ਨੇਤਾਵਾਂ ਦੇ ਨਾਲ-ਨਾਲ ਦੂਜੇ ਸੂਬਿਆਂ ਦੇ ਨੇਤਾ ਅਤੇ ਵਰਕਰ ਵੀ ਸੂਰਤ ਪਹੁੰਚ ਚੁੱਕੇ ਹਨ।