National
ਏਅਰ ਇੰਡੀਆ ਨੇ ਰੱਦ ਕੀਤੀ ਅੱਜ ਕਈ ਉਡਾਣਾਂ, ਅਚਾਨਕ ਫੈਸਲੇ ਕਾਰਨ ਯਾਤਰੀਆਂ ਨੇ ਜਤਾਈ ਨਰਾਜ਼ਗੀ,ਜਾਣੋ ਵੇਰਵਾ
ਏਅਰਲਾਈਨ ਏਅਰ ਇੰਡੀਆ ਨੇ ਸੋਮਵਾਰ ਨੂੰ ਅਚਾਨਕ ਕਈ ਉਡਾਣਾਂ ਰੱਦ ਕਰ ਦਿੱਤੀਆਂ। ਕੰਪਨੀ ਨੇ ਇਸ ਪਿੱਛੇ ਤਕਨੀਕੀ ਕਾਰਨ ਦੱਸਿਆ ਹੈ। ਰੱਦ ਕੀਤੀਆਂ ਜਾਣ ਵਾਲੀਆਂ ਉਡਾਣਾਂ ਵਿੱਚ ਤਿਰੂਪਤੀ, ਬੈਂਗਲੁਰੂ ਅਤੇ ਮੈਸੂਰ ਲਈ ਉਡਾਣਾਂ ਸ਼ਾਮਲ ਹਨ। ਏਅਰ ਇੰਡੀਆ ਦੇ ਇਸ ਅਚਨਚੇਤ ਫੈਸਲੇ ‘ਤੇ ਯਾਤਰੀਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਏਅਰ ਇੰਡੀਆ ਨੇ ਅਚਾਨਕ ਆਪਣੀਆਂ ਉਡਾਣਾਂ ਰੱਦ ਕਰਨ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਇਸ ਦੇ ਨਾਲ ਹੀ ਯਾਤਰੀਆਂ ਦਾ ਕਹਿਣਾ ਹੈ ਕਿ ਕੰਪਨੀ ਨੇ ਇਸ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਜਨਵਰੀ 2023 ਵਿੱਚ, ਸੰਘਣੀ ਧੁੰਦ ਅਤੇ ਘੱਟ ਦ੍ਰਿਸ਼ਟੀ ਦੇ ਕਾਰਨ ਵਾਰਾਣਸੀ ਹਵਾਈ ਅੱਡੇ ‘ਤੇ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਏਅਰਪੋਰਟ ‘ਤੇ ਕਾਫੀ ਹਫੜਾ-ਦਫੜੀ ਮਚ ਗਈ। ਫਲਾਈਟ ਰੱਦ ਹੋਣ ਕਾਰਨ ਏਅਰਪੋਰਟ ‘ਤੇ ਹੀ ਕਈ ਲੋਕ ਇਕੱਠੇ ਹੋ ਗਏ।