Punjab
ਮੋਟਰ ਸਾਇਕਲ ਅੰਦਰ ਲਗਾਉਣ ਤੋ ਕੀਤਾ ਇਨਕਾਰ ਤਾਂ ਤੇਜਧਾਰ ਹਥਿਆਰਾਂ ਨਾਲ ਸੇਵਾਦਾਰਾਂ ਤੇ ਕੀਤਾ ਹਮਲਾ
ਤਰਨ ਤਾਰਨ, 04 ਅਪਰੈਲ (ਪਵਨ ਸ਼ਰਮਾ) : ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਮਾਤਾ ਖੀਵੀ ਲੰਗਰ ਹਾਲ ਵਿਖੇ ਵੀ ਦਿਨ ਰਾਤ ਲੰਗਰ ਦੀ ਸੇਵਾ ਜਾਰੀ ਹੈ ਤੇ ਲੰਗਰ ਹਾਲ ਵਿਖੇ ਪੂਰੀ ਤਰ੍ਰਾਂ ਨਾਲ ਸਾਵਧਾਨੀ ਵੀ ਵਰਤੀ ਜਾ ਰਹੀ ਹੈ। ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ਸਥਿਤ ਮਾਤਾ ਖੀਵੀ ਲੰਗਰ ਹਾਲ ਵਿੱਖੇ ਅੱਜ ਨਿਹੰਗੀ ਬਾਣੇ ਵਿੱਚ ਤੇਜਧਾਰ ਹਥਿਆਰਾਂ ਨਾਲ ਕੁਝ ਲੋਕਾਂ ਵੱਲੋ ਦਾਖਲ ਹੋ ਕੇ ਲੰਗਰ ਹਾਲ ਵਿੱਚ ਸੇਵਾ ਕਰ ਰਹੇ ਸੇਵਾਦਾਰਾਂ ਤੇ ਹਮਲਾ ਕਰ ਉਹਨਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਨਿਹੰਗਾਂ ਵੱਲੋ ਕੀਤੇ ਉੱਕਤ ਹਮਲੇ ਵਿੱਚ ਪੰਜ ਲੋਕ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਹਨ। ਜਿਹਨਾਂ ਨੂੰ ਇਲਾਜ ਲਈ ਤਰਨ ਤਾਰਨ ਦੇ ਇੱਕ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆਂ ਗਿਆ ਹੈ। ਦੱਸਿਆਂ ਜਾਂਦਾ ਹੈ ਉੱਕਤ ਨਿਹੰਗਾਂ ਦੇ ਕੁਝ ਸਾਥੀ ਲੰਗਰ ਹਾਲ ਵਿੱਚ ਹਮਲੇ ਤੋ ਪਹਿਲਾਂ ਪ੍ਰਸ਼ਾਦਾ ਛੱਕਣ ਆਏ ਸਨ ਅਤੇ ਸੇਵਾਦਾਰਾਂ ਵੱਲੋ ਉਹਨਾਂ ਨੂੰ ਆਪਣਾ ਮੋਟਰ ਸਾਇਕਲ ਬਾਹਰ ਡੱਕਣ ਲਈ ਕਿਹਾ ਗਿਆ ਸੀ ਇਸੇ ਰੰਜਿਸ਼ ਤਹਿਤ ਕੁਝ ਹੀ ਦੇਰ ਬਾਅਦ ਨਿਹੰਗੀ ਬਾਣੇ ਵਿੱਚ ਆਪਣੇ ਪੰਜ ਛੇ ਹੋਰ ਸਾਥੀਆਂ ਲੈ ਕੇ ਲੰਗਰ ਹਾਲ ਪਹੁੰਚ ਗਿਆਂ ਜਿਹਨਾਂ ਪਾਸ ਤੇਜਧਾਰ ਹਥਿਆਰ ਮੋਜੂਦ ਸਨ ਅਤੇ ਉੱਕਤ ਲੋਕਾਂ ਨੇ ਲੰਗਰ ਹਾਲ ਵਿੱਚ ਜਾ ਕੇ ਸੇਵਾਦਾਰਾਂ ਨਾਲ ਕੁੱਟਮਾਰ ਕਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਜਿਸ ਵਿੱਚ ਪੰਜ ਦੇ ਕਰੀਬ ਸੇਵਾਦਾਰ ਜਖਮੀ ਹੋ ਗਰੇ ਜਖਮੀ ਹੋਣ ਵਾਲੇ ਸੇਵਾਦਾਰਾਂ ਵਿੱਚ ਕੰਵਲਜੀਤ ਸਿੰਘ ,ਇੰਦਰਜੀਤ ਸਿੰਘ ,ਹਰਜੀਤ ਸਿੰਘ ,ਸੁਰਿੰਦਰ ਸਿੰਘ ਅਤੇ ਬਲਜੀਤ ਸਿੰਘ ਹਨ ਜਿਹਨਾਂ ਨੂੰ ਇਲਾਜ ਲਈ ਤਰਨ ਤਾਰਨ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆਂ ਗਿਆ ਹੈ ਇਸ ਮੋਕੇ ਡੇਰਾ ਕਾਰ ਸੇਵਾ ਖਡੂਰ ਸਾਹਿਬ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਦੱਸਿਆਂ ਕਿ ਉੱੱਕਤ ਹਮਲਾਵਰਾਂ ਵਿੱਚੋ ਇੱਕ ਵਿਅਕਤੀ ਨੂੰ ਕਾਬੂ ਕਰ ਪੁਲਿਸ ਨੂੰ ਸੋਪ ਦਿੱਤਾ ਗਿਆ ਹੈ ਉਹਨਾਂ ਦੱਸਿਆਂ ਕਿ ਸਾਰੇ ਵਿਅਕਤੀ ਖਡੂਰ ਸਾਹਿਬ ਅਤੇ ਆਸਪਾਸ ਦੇ ਰਹਿਣ ਵਾਲੇ ਹਨ ਬਾਬਾ ਗੁਰਪ੍ਰੀਤ ਸਿੰਘ ਨੇ ਉੱਕਤ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ
ਉੱਧਰ ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਜਖਮੀ ਸੇਵਾਦਾਰਾਂ ਦੇੇ ਬਿਆਨ ਦਰਜ ਕੀਤੇ ਗਏ ਹਨ ਅਤੇ ਉਹਨਾਂ ਦੇ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਕੀਤਾ ਜਾ ਰਿਹਾ ਹੈ ਜਾਂਚ ਅਧਿਕਾਰੀ ਹਰਭਜਨ ਸਿੰਘ ਨੇ ਦੱਸਿਆਂ ਕਿ ਸੇਵਾਦਾਰਾਂ ਦੇ ਬਿਆਨਾਂ ਦੇ ਅਧਾਰ ਤੇ ੳੱਕਤ ਹਮਲਾਵਰਾਂ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤਾ ਜਾ ਰਹੀ ਹੈ
ਹੁਣ ਵੇਖਣਾ ਹੋਵੇਗਾ ਕਿ ਨਿਹੰਗੀ ਬਾਣੇ ਵਿੱਚ ਲੰਗਰ ਹਾਲ ਤੇ ਹਮਲਾ ਕਰ ਸੇਵਾਦਾਰਾਂ ਨੂੰ ਜਖਮੀ ਕਰਨ ਵਾਲੇ ਹਮਲਾਵਰਾਂ ਪੁਲਿਸ ਕਿੰਨੀ ਜਲਦੀ ਗ੍ਰਿਫਤਾਰ ਕਰ ਪਾਉਦੀ ਹੈ