Governance
ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਕੀਤੀ hydroxychloroquine ਜਾਰੀ ਕਰਨ ਦੀ ਅਪੀਲ
ਚੀਨ ਦੇ ਵੁਹਾਂਨ ਤੋਂ ਸ਼ੁਰੂ ਹੋਈ ਮਹਾਮਾਰੀ ਕੋਰੋਨਾ ਵਾਇਰਸ ਪੁਰੀ ਦੁਨੀਆ ਵਿੱਚ ਫੈਲ ਚੁੱਕੀ ਹੈ। ਕੋਰੋਨਾ ਦਾ ਜਿੱਥੇ ਭਾਰਤ ਵਿੱਚ ਵੀ ਅਸਰ ਦੇਖਿਆ ਜਾ ਸਕਦਾ ਹੈ ਦਿਨੋਂ ਦਿਨ ਕੋਰੋਨਾ ਦੇ ਕੇਸ ਵੱਧ ਦੇ ਹੀ ਜਾ ਰਹੇ ਹਨ। ਕੋਰੋਨਾ ਦਾ ਹੁਣ ਤੱਕ ਅਮਰੀਕਾ ਵਿੱਚ ਜ਼ਿਆਦਾ ਅਸਰ ਹੋਇਆ ਹੈ। ਜਿਸਦੇ ਕਰਕੇ ਡੋਨਾਲਡ ਟਰੰਪ ਵੀ ਪ੍ਰੇਸ਼ਾਨ ਹਨ ਇਸ ਲਈ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ਤੇ ਗੱਲ ਕਰਦਿਆਂ ਬੇਨਤੀ ਕੀਤੀ ਕਿ ਉਹਨਾਂ ਨੂੰ ਹਾਈਡਰੋਆਕਸੀਕਲੋਰੋਕਵੀਨ ਦਵਾਈ ਮੁਹਈਆ ਕੀਤੀ ਜਾਵੇ।
ਟਰੰਪ ਨੇ ਸ਼ਨੀਵਾਰ ਨੂੰ ਵਾਈਟ ਹਾਊਸ ਵਿਚ ਆਪਣੇ ਰੋਜ਼ਾਨਾ ਨਿਊਜ਼ ਸੰਮੇਲਨ ਵਿਚ ਕਿਹਾ ਕਿ ਮੈਂ ਪੀਐੱਮ ਮੋਦੀ ਨੂੰ ਫੋਨ ਕੀਤਾ ਹੈ। ਉਹ ਵੱਡੀ ਮਾਤਰਾ ਵਿਚ ਇਹ ਦਵਾਈ ਬਣਾਉਂਦੇ ਹਨ। ਭਾਰਤ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।